ਨਹਿਰੂ ਯੂਵਾ ਕੇਂਦਰ ਸੰਗਰੂਰ ਵੱਲੋ ਵਿਸਵਕਰਮਾਂ ਕਾਲਜ਼ ਫਾਰ ਗਰਲਜ਼ ਦਿੜਬਾ ਵਿਖੇ ਭ੍ਰਿਸਟਾਚਾਰ ਵਿਰੌਧੀ ਜਾਗਰੂਕਤਾ ਸੈਮੀਨਾਰ ਆਯੋਜਤ


ਭ੍ਰਿਸਟਾਚਾਰ ਹੀ ਦੇਸ਼ ਦੀ ਤਰੱਕੀ 'ਚ ਵੱਡੀ ਰੁਕਾਵਟ :- ਜਸਵੀਰ ਕੌਰ

ਕਿਸੇ ਵੀ ਰਾਸਟਰ ਅਤੇ ਸਮਾਜ ਦੀ ਖੁਸਹਾਲੀ ਲਈ ਭ੍ਰਿਸਟਾਚਾਰ ਮੁਕਤ ਹੋਣਾ ਜਰੂਰੀ
ਦਿੜ੍ਹਬਾ ਮੰਡੀ :- () ੨੬ ਅਕਤੂਬਰ ੨੦੨੦ :- ਨਹਿਰੂ ਯੂਵਾ ਕੇਂਦਰ ਸੰਗਰੂਰ ਵੱਲੋ ਜ਼ਿਲਾ ਯੂਥ ਕੋਆਡੀਨੇਟਰ ਅੰਜਲੀ ਚੋਧਰੀ ਦੇ ਦਿਸਾ ਨਿਰਦੇਸ 'ਤੇ ਵਿਸਵਕਰਮਾ ਗਰਲਜ਼ ਕਾਲਜ਼ ਦਿੜ੍ਹਬਾ ਵਿਖੇ ਐਮ.ਡੀ ਹਰਪ੍ਰੀਤ ਕੌਰ ਧੀਮਾਨ ਦੇ ਸਹਿਯੌਗ ਨਾਲ ਵਿਜੀਲੈਸ਼ ਜਾਗਰੂਕਤਾ ਭ੍ਰਿਸਟਾਚਾਰ ਵਿਰੋਧੀ ਜਾਗਰੂਕਤਾ ਸਪਤਾਹ ਮੌਕੇ ਸੈਮੀਨਾਰ ਕਰਵਾਇਆ ਗਿਆ।ਇਸ ਮੌਕੇ ਕਾਲਜ਼ ਦੀਆ ਵਿੱਦਿਆਰਥਣਾ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ।ਇਸ ਮੌਕੇ ਵਿੱਦਿਆਰਥਣਾ ਦੇ ਡਿਬੇਟ ਕਰਵਾਈ ਗਈ ਅਤੇ ਰਿਸਵਤ ਵਿਰੋਧ ਆਵਾਜ਼ ਉਠਾਂਉਣ ਲਈ ਪ੍ਰੇਰਿਤ ਕੀਤਾ ਗਿਆ।ਸੈਮੀਨਾਰ ਦੌਰਾਨ ਬਲਾਕ ਇੰਚਾਰਜ ਸੂਭਮ ਗਰਗ ਵਿਸੇਸ ਤੌਰ 'ਤੇ ਪਹੁੰਚੇ।ਕਾਲਜ਼ ਵੱਲੋ ਵਿੱਦਿਆਰਥਣਾ ਦੇ ਭਾਸਣ ਮੁਕਾਬਲੇ ਕਰਵਾਏ ਗਏ।ਵਾਇਸ ਪ੍ਰਿਸੀਪਲ ਜਸਵੀਰ ਕੌਰ ਨੇ ਭਾਸਣ ਦੌਰਾਨ ਕਿਹਾ ਕਿ ਭ੍ਰਿਸਟਾਚਾਰ ਹੀ ਦੇਸ ਦੀ ਤਰੱਕੀ ਵਿੱਚ ਸਭ ਤੋ ਵੱਡੀ ਰੁਕਾਵਟ ਹੈ ਰਾਸਟਰ ਅਤੇ ਸਮਾਜ ਦੀ ਖੁਸਹਾਲੀ ਲਈ ਦੇਸ ਦਾ ਭ੍ਰਿਸਟਾਚਾਰ ਮੁਕਤ ਹੋਣਾ ਜਰੂਰੀ ਹੈ।ਇਸ ਮੌਕੇ ਵਿੱਦਿਆਰਥਣਾ ਨੂੰ ਜਸਵੀਰ ਕੌਰ ਵੱਲੋ ਰਿਸਵਤ ਨਾ ਦੇਣ ਦੀ ਸਪਤ ਦਿਵਾਈ ਗਈ।ਇਸ ਮੌਕੇ ਸੂਭਮ ਗਰਗ ਨੇ ਵਿੱਦਿਆਰਥਣਾ ਨੂੰ ਸੰਬੌਧਨ ਕਰਦਿਆ ਕਿਹਾ ਕਿ ਰਿਸ਼ਵਤ ਸਭ ਤੌ ਭਿਆਨਕ ਆਦਤ ਹੈ ਜੋ ਕਿ ਸਾਡੇ ਦੇਸ ਨੂੰ ਸਿਉਖ ਵਾਂਗ ਖਾ ਰਹੀ ਹੈ ਇਸ ਨੂੰ ਰੋਕਣ ਲਈ ਸਾਨੂੰ ਸਭ ਨੂੰ ਇਸ ਨਾਲ ਨਜਿੱਠਣ ਦੀ ਲੌੜ ਹੈ।ਇਸ ਮੌਕੇ ਵਾਇਸ ਪ੍ਰਿਸੀਪਲ ਜਸਵੀਰ ਕੌਰ ਨੇ ਪਹੁੰਚਣ ਤੇ ਧੰਨਵਾਦ ਕੀਤਾ।ਇਸ ਮੋਕੇ ਜਤਿੰਦਰ ਕੁਮਾਰ, ਅਮ੍ਰਿਤ ਸਿੰਘ, ਅਭਿਨੰਦਨ ਗਰਗ ਅਦਿ ਹਾਜ਼ਰ ਸਨ।

Comments