ਭਾਜਪਾ ਦਲਿਤ ਯਾਤਰਾ ਦਾ ਡਰਾਮਾ ਕਰਕੇ ਦਲਿਤਾਂ ਤੇ ਕਿਸਾਨਾਂ ਦੇ ਆਪਸੀ ਭਾਈਚਾਰੇ ਵਿੱਚ ਫ਼ਰਕ ਪਵਾਕੇ ਦਲਿੱਤਾ ਨੂੰ ਬਲੀ ਦਾ ਬੱਕਰਾ ਬਣਾ ਰਹੀ :- ਜਗਦੇਵ ਗਾਗਾ


ਕਿਸਾਨ ਵਿਰੋਧੀ ਕਾਲੇ ਕਾਨੂੰਨ(ਆਰਡੀਨੈੱਸਾਂ) ਨੂੰ ਲੈ ਕੇ ਪੰਜਾਬ ਸਮੇਤ ਪੂਰੇ ਦੇਸ਼ ਭਰ ਵਿੱਚ ਕਿਸਾਨਾਂ ਸਮੇਤ ਹਰ ਵਰਗ ਵੱਲੋ ਭਾਜਪਾ ਦਾ ਜਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਤੋਂ ਬਚਣ ਲਈ ਭਾਜਪਾ ਦਲਿਤ ਯਾਤਰਾ ਦਾ ਡਰਾਮਾ ਕਰਕੇ ਦਲਿਤਾਂ ਤੇ ਕਿਸਾਨਾਂ ਦੇ ਆਪਸੀ ਭਾਈਚਾਰੇ ਵਿੱਚ ਫ਼ਰਕ ਪਵਾਕੇ ਦਲਿੱਤਾ ਨੂੰ ਬਲੀ ਦਾ ਬੱਕਰਾ ਬਣਾ ਰਹੀ ਹੈ। ਉਕਤ ਵਿਚਾਰਾਂ ਦਾ ਪ੍ਗਟਾਵਾਂ ਜਗਦੇਵ ਗਾਗਾ ਸੈਕਟਰੀ ਆਲ ਇੰਡੀਆ ਯੂਥ ਕਾਂਗਰਸ ਤੇ ਇੰਚਾਰਜ ਹਿਮਾਚਲ ਪ੍ਦੇਸ਼ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪ੍ਗਟ ਕੀਤੇ।ਉਹਨਾਂ ਕਿਹਾ ਕਿ ਭਾਜਪਾਂ ਨੇ ਹਮੇਸ਼ਾ ਹੀ ਦਲਿਤ ਵਰਗ ਦਾ ਸ਼ੋਸ਼ਣ ਕੀਤਾ ਹੈ,ਜਿਸ ਨਾਲ ਕਿ ਦਲਿਤਾਂ ਦਾ ਬਹੁਤ ਵੱਡਾ ਨੁਕਸਾਨ ਹੋਈਆ ਹੈ। 'ਦਲਿਤ ਭਲਾਈ' ਯਾਤਰਾ ਵੀ ਭਾਜਪਾ ਵੱਲੋ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਵੱਡੀ ਯੋਜਨਾਂ ਹੈ।ਜਿਸਨੂੰ ਦਲਿਤ ਭਾਈਚਾਰਾ ਕਦੇੇ ਵੀ ਸਫਲ ਨਹੀਂ ਹੋਣ ਦੇਵੇਗਾ।ਉਨਾਂ ਮੋਦੀ ਸਰਕਾਰ ਬਾਰੇ ਬੋਲਦੀਆ ਕਿਹਾ ਕਿ ਜਿਸ ਦਿਨ ਤੋਂ ਕੇਂਦਰ ਦੀ ਸੱਤਾ ਤੇ ਭਾਜਪਾ ਕਾਬਜ਼ ਹੋਈ ਹੈ,ਉਸੇ ਦਿਨ ਤੋਂ ਮੋਦੀ ਸਰਕਾਰ ਵੱਲੋ ਦਲਿਤ ਵਿਰੋਧੀ ਫ਼ੈਸਲੇ ਲਏ ਜਾ ਰਹੇ ਹਨ ਅਤੇ ਜਿੱਥੇ ਜਿੱਥੇ ਭਾਜਪਾ ਸ਼ਾਸ਼ਨ ਵਾਲੇ ਪ੍ਦੇਸ਼ ਹਨ ਉੱਥੇ ਦਲਿਤਾਂ ਤੇ ਅੰਨੇਵਾਹ ਤਸ਼ੱਦਦ ਹੋ ਰਿਹਾ ਹੈ।ਉਹਨਾਂ ਕਿਹਾ ਭਾਜਪਾ ਸਿਰਫ ਦਲਿਤ ਵਿਰੋਧੀ ਹੀ ਨਹੀਂ ਬਲਕਿ ਘੱਟ ਗਿਣਤੀਆ ਸਮੇਤ ਹਰ ਵਰਗ ਦੀ ਦੁਸ਼ਮਣ ਹੈ।ਉਹਨਾਂ ਕਿਹਾ ਕਿ ਜਦੋਂ ਪੂਰੇ ਦੇਸ਼ ਵਿੱਚ ਆਰਡੀਨੈੱਸ ਦੇ ਖ਼ਿਲਾਫ਼ ਕਿਸਾਨ/ਮਜ਼ਦੂਰ ਧਰਨਿਆਂ ਉੱਪਰ ਬੈਠੇ ਹਨ ਤਾਂ ਭਾਜਪਾ ਨੂੰ ਦਲਿਤਾਂ ਦੇ ਨਾਮ ਉੱਪਰ ਰਾਜਨੀਤੀ ਨਹੀਂ ਕਰਨੀਂ ਚਾਹੀਦੀ।ਉਹਨਾਂ ਕਿਹਾ ਕਿ ਦੇਸ਼ ਦੇ ਸੰਵੀਧਾਨ ,ਭਾਈਚਾਰਕ ਸਾਂਝ ਅਤੇ ਦੇਸ਼ ਨੂੰ ਬਚਾਉਣ ਲਈ ਸਾਨੂੰ ਹਰ ਪੱਧਰ ਤੋਂ ਉੱਪਰ ਉੱਠ ਕੇ ਭਾਜਪਾ ਨੂੰ ਦੇਸ਼ ਦੀ ਸੱਤਾ ਤੋਂ ਹਟਾਉਣ ਲਈ ਇੱਕਜੁੱਟ ਹੋਣਾ ਚਾਹੀਦਾ ਹੈ।

Comments