ਤੇਲ ਕੀਮਤਾ ਤੇ ਟੈਕਸਾ ਵਿਚ ਕੀਤੇ ਭਾਰੀ ਵਾਧੇ ਦੇ ਵਿਰੋਧ ਚ ਦਿੜਬਾ ਵਿਖੇ ਹੜਤਾਲ

 





ਦਿੜਬਾ ਮੰਡੀ, 22 ਜੂਨ 

ਦੇਸ਼ ਅੰਦਰ ਵਧ ਰਹੀ ਮਹਿੰਗਾਈ ਨੇ ਆਮ ਨਾਗਰਿਕਾ ਦਾ ਲੱਕ ਤੋੜ ਦਿੱਤਾ ਹੈ। ਆਏ ਦਿਨ ਵਧ ਰਹੇ ਤੇਲ ਦੇ ਭਾਅ ਕਾਰਨ ਟਰਾਂਸਪੋਰਟ ਦਾ ਕੰਮ ਕਰਨ ਵਾਲੇ ਲੋਕਾਂ ਦੀ ਚਿੰਤਾ ਵਧਦੀ ਜਾ ਰਹੀ ਹੈ। ਪ੍ਰੰਤੂ ਕੇਂਦਰ ਅਤੇ ਸੂਬਾਈ ਸਰਕਾਰ ਇਸ ਮਸਲੇ ਦੇ ਹੱਲ ਲਈ ਬਿਲਕੁਲ ਵੀ ਗੰਭੀਰ ਨਹੀਂ ਹੈ। ਇਸ ਵਰਤਾਰੇ ਦੇ ਚੱਲਦਿਆ ਸਥਾਨਕ ਸੱਚਖੰਡ ਟਰੱਕ ਐਸੋਸੀਏਸ਼ਨ ਦਿੜਬਾ ਦੇ ਆਗੂ ਰਾਣਾ ਸ਼ੇਰਗਿੱਲ, ਸੁਰਜੀਤ ਸਿੰਘ ਨਿੰਹਗ ਅਤੇ ਅਜੈ ਸਿੰਗਲਾ ਪ੍ਰਧਾਨ ਦੀ ਅਗਵਾਈ ਵਿੱਚ ਟਰੱਕ ਅਪ੍ਰੇਟਰਾ ਨੇ ਹੜਤਾਲ ਕੀਤੀ ਹੈ। ਕੇਂਦਰ ਸਰਕਾਰ ਵਿਰੁੱਧ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ। ਯੂਨੀਅਨ ਆਗੂ ਅਜੈ ਸਿੰਗਲਾ ਨੇ ਦੱਸਿਆ ਕਿ ਡੀਜ਼ਲ ਤੇਲ ਅਤੇ ਵਾਧੂ ਟੈਕਸਾ ਦੇ ਭਾਰ ਨੇ ਟਰਾਂਸਪੋਰਟ ਦਾ ਕਾਰੋਬਾਰ ਤਬਾਹ ਕਰ ਦਿੱਤਾ ਹੈ। ਛੋਟੇ ਟਰਾਂਸਪੋਰਟਰ ਇਸ ਮਾਰ ਨੂੰ ਝੱਲਣ ਦੇ ਸਮੱਰਥ ਨਹੀਂ ਹਨ। ਇਸ ਕਾਰੋਬਾਰ ਰਾਹੀਂ ਗੁਜਾਰਾ ਕਰਕੇ ਬੱਚੇ ਪਾਲਣ ਵਾਲੇ ਲੋਕ ਗੁਰਬਤ ਵਿਚ ਜਾ ਰਹੇ ਹਨ। ਪ੍ਰੰਤੂ ਸਰਕਾਰ ਦੀ ਕੋਈ ਟਰਾਂਸਪੋਰਟ ਨੀਤੀ ਨਹੀਂ ਹੈ। ਅੱਜ ਪੰਜਾਬ ਦਾ ਟਰਾਂਸਪੋਰਟਰ ਹਾਸ਼ੀਏ ਵਿੱਚ ਹੈ। ਪਰ ਸਰਕਾਰ ਬੇਖਬਰ ਹੋ ਕੇ ਸਾਡੀ ਬਰਬਾਦੀ ਦਾ ਮੰਜਰ ਵੇਖ ਰਹੀ ਹੈ। ਵਧਦੀ ਮਹਿੰਗਾਈ ਕਾਰਨ ਲੱਖਾ ਲੋਕਾਂ ਦਾ ਕਾਰੋਬਾਰ ਖਤਮ ਹੋ ਗਿਆ ਹੈ। ਛੋਟੇ ਟਰਾਂਸਪੋਰਟਰ ਬੇਰੁਜ਼ਗਾਰ ਹੋ ਗਏ ਹਨ। ਸਰਕਾਰ ਵਲੋਂ ਥੋਪੇ ਜਾ ਰਹੇ ਟੈਕਸਾ ਦੀ ਮਾਰ ਝੱਲਣ ਤੋਂ ਅੱਜ ਹਰ ਟਰੱਕ ਅਪ੍ਰੇਟਰ ਅਸਮਰੱਥ ਹੈ। ਕਿਰਾਏ ਦੇ ਰੇਟ ਪੁਰਾਣੇ ਚੱਲੇ ਆ ਰਹੇ ਹਨ। ਪਰ ਡੀਜਲ, ਟੈਕਸ ਤੇ ਹੋਰ ਖਰਚ ਦੁੱਗਣੇ ਹੋ ਗਏ ਹਨ। ਅਜਿਹੇ ਹਾਲਾਤ ਵਿੱਚ ਇਹ ਧੰਦਾ ਵੀ ਘਾਟੇ ਦਾ ਵਣਜ ਹੋ ਗਿਆ ਹੈ। ਸਾਰੇ ਦੇਸ਼ ਦੀ ਆਰਥਿਕਤਾ ਦਾ ਪਹੀਆ ਚਲਾਉਣ ਵਾਲੇ ਟਰੱਕ ਅਪ੍ਰੇਟਰਾ ਤੇ ਸਰਕਾਰ ਨੂੰ ਰਹਿਮ ਕਰਨਾ ਚਾਹੀਦਾ ਹੈ। ਜੇਕਰ ਸਰਕਾਰ ਪੰਜਾਬ ਦੇ ਟਰੱਕ ਅਪ੍ਰੇਟਰਾ ਪ੍ਰਤੀ ਥੋੜੀ ਬਹੁਤ ਵੀ ਗੰਭੀਰ ਹੈ ਤਾਂ ਕੋਈ ਚੰਗੀ ਪਾਲਸੀ ਬਣਾ ਕੇ ਸਾਨੂੰ ਰਾਹਤ ਦੇਵੇ। ਜੇਕਰ ਸਰਕਾਰ ਨੇ ਹੁਣ ਵੀ ਧਿਆਨ ਨਾ ਦਿੱਤਾ ਤਾਂ  ਪੰਜਾਬ ਦੀ ਸਾਰੀ ਟਰਾਂਸਪੋਰਟ ਫੇਲ ਹੋ ਜਾਵੇਗੀ। ਸਰਕਾਰ ਜਲਦੀ ਤੋਂ ਜਲਦੀ ਤੇਲ ਕੀਮਤਾ ਘੱਟ ਕਰਕੇ ਵਾਧੂ ਟੈਕਸ ਤੋਂ ਸਾਡਾ ਛੁਟਕਾਰਾ ਕਰਵਾਏ। ਇਸ ਮੌਕੇ ਅਜੈ ਸਿੰਗਲਾ ਪ੍ਰਧਾਨ, ਜਥੇਦਾਰ ਸੁਰਜੀਤ ਸਿੰਘ ਸਾਬਕਾ ਪ੍ਰਧਾਨ, ਰਾਣਾ ਸ਼ੇਰਗਿੱਲ ਆਈ ਟੀ ਵਿੰਗ ਦਿੜਬਾ, ਜੱਸੀ ਘੁਮਾਣ, ਕੁਲਵੰਤ ਘੁਮਾਣ, ਰਾਜ ਸਿੱਧੂ,ਸੁਮਨਦੀਪ ਸਿੱਧੂ,ਬਲਕਾਰ ਘੁਮਾਣ ਮੈਂਬਰ ਕੋਰ ਕਮੇਟੀ,ਸੇਮੀ ਸਿੰਗਲਾ,ਜੱਗੂ ਭਾਊ,ਬਿੱਕਰ ਸਿੰਘ, ਭੋਲਾ ਸਿੰਘ, ਬੀਰ ਦਿੜਬਾ ਆਦਿ ਹਾਜ਼ਰ ਸਨ। ।

Comments