ਚੇਅਰਮੈਨ ਗਾਗਾ ਨੇ ਸਿੱਖਿਆ ਮੰਤਰੀ ਨਾਲ ਮੁਲਾਕਾਤ ਕਰਕੇ ਦਿੜਬਾ ਸਕੂਲ ਵਿੱਚ ਅਧਿਆਪਕਾ ਦੀ ਘਾਟ ਪੂਰੀ ਕਰਨ ਲਈ ਮੰਗ ਪੱਤਰ ਸੌਂਪਿਆ

 




ਦਿੜਬਾ ਮੰਡੀ, 23 ਜੂਨ  ਹਲਕਾ ਦਿੜ੍ਹਬਾ ਦੇ ਕਾਮਰੇਡ ਭੀਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਾਮਰਸ ਤੇ ਸਾਇੰਸ ਦੀਆ ਕਲਾਸਾਂ ਸ਼ੁਰੂ ਕਰਵਾਉਣ ਲਈ ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸਰਕਾਰ ਸ਼੍ਰੀ ਵਿਜੈ ਇੰਦਰ ਸਿੰਗਲਾ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਮਿਲਕੇ ਮੰਗ ਪੱਤਰ ਦਿੱਤਾ। ਸਿੱਖਿਆ ਮੰਤਰੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੰਦਿਆ ਜਗਦੇਵ ਗਾਗਾ ਚੇਅਰਮੈਨ ਮਾਰਕੀਟ ਕਮੇਟੀ ਸੂਲਰ ਘਰਾਟ ਨੇ ਕਿਹਾ ਕਿ ਦਿੜ੍ਹਬਾ ਮੰਡੀ ਵਿਖੇ ਲੜਕੀਆਂ ਤੇ ਲੜਕਿਆਂ ਦਾ ਸਾਂਝਾ ਸਕੂਲ ਹੈ ਤੇ ਜਿਸ ਵਿਚ 1200/1300 ਦੇ ਲਗਭਗ ਵਿਦਿਆਰਥੀ ਪੜ੍ਹਦੇ ਹਨ ਤੇ ਜਿਨ੍ਹਾਂ ਨੂੰ ਪੜ੍ਹਨ ਲਈ ਦਿੜ੍ਹਬਾ ਸ਼ਹਿਰ ਤੋਂ ਬਾਹਰ ਜਾਣਾ ਪੈਂਦਾ ਹੈ ਜਾ ਫਿਰ ਪ੍ਰਾਈਵੇਟ ਸਕੂਲਾਂ ਵਿੱਚ ਦਾਖਲਾ ਲੈਣਾ ਪੈਂਦਾ ਹੈ।ਲੜਕੀਆ ਨੂੰ ਵੀ ਇਸ ਕਾਰਨ ਆਪਣੀ ਉੱਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਮੁਸ਼ਕਿਲ ਆਉਂਦੀ ਹੈ।ਸ਼੍ਰੀ ਵਿਜੈ ਇੰਦਰ ਸਿੰਗਲਾ ਜੀ ਸਿੱਖਿਆ ਮੰਤਰੀ ਪੰਜਾਬ ਸਰਕਾਰ ਨੇ ਭਰੋਸਾ ਦਿੰਦਿਆਂ ਕਿਹਾ ਕਿ ਬਹੁਤ ਜਲਦੀ ਹੀ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਹੇਠ ਟੀਚਰਾਂ ਦੀ ਭਰਤੀ ਕਰ ਰਹੇ ਹਾਂ।ਟੀਚਰ ਭਰਤੀ ਕਰਨ ਉਪਰੰਤ ਜਲਦੀ ਤੋਂ ਜਲਦੀ ਹੀ ਦਿੜ੍ਹਬਾ ਦੇ ਕਾਮਰੇਡ ਭੀਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਅਧਿਆਪਕਾਂ ਭੇਜ ਕੇ ਕਾਮਰਸ ਤੇ ਸਾਇੰਸ ਦੀਆ ਕਲਾਸਾਂ ਲਗਾਉਣ ਦੀ ਜਰੂਰੀ ਮੰਗ ਨੂੰ ਪੂਰਾ ਕਰ ਦਿੱਤਾ ਜਾਵੇਗਾ।ਇਸ ਮੌਕੇ ਉਹਨਾਂ ਹਲਕੇ ਅੰਦਰ ਖਸਤਾ ਹਾਲਤ ਸੜਕਾ ਦੀ ਮੁਰੰਮਤ ਤੇ ਨਵੇਂ ਬਣਨ ਵਾਲੇ ਲਿੰਕ ਰੋਡ ਨੂੰ ਲੈ ਕੇ ਵੀ ਕੈਬਨਿਟ ਮੰਤਰੀ ਸਿੰਗਲਾ ਨਾਲ ਗੱਲਬਾਤ ਕੀਤੀ।  ਇਸ ਮੌਕੇ ਦਵਿੰਦਰ ਛਾਜਲੀ ਸਕੱਤਰ ਪੰਜਾਬ ਪ੍ਰਦੇਸ਼ ਯੂਥ ਕਾਂਗਰਸ,ਰਣਦੀਪ ਛਾਜਲੀ,ਗੁਰਸੇਵਕ ਰਟੌਲ ਉਪ ਪ੍ਰਧਾਨ ਹਲਕਾ ਦਿੜ੍ਹਬਾ ਆਦਿ ਹਾਜ਼ਰ ਸਨ।।

Comments