ਲ਼ੱਡੂਆਂ ਨਾਲ ਮੂੰਹ ਮਿੱਠਾ ਕਰਵਾਕੇ ਕੀਤਾ ਖੱੁਸ਼ੀ ਦਾ ਪ੍ਰੱਗਟਾਵਾ



ਸਰਕਾਰ ਵੱਲੋਂ ਨਗਰ ਪੰਚਾਇਤਾਂ ਵਿੱਚ ਸਫਾਈ ਕਰਦੇ ਸਫਾਈ ਸੇਵਕਾਂ ਦੀਆਂ ਮੰਗਾਂ ਪ੍ਰਵਾਨ ਕੀਤੇ ਜਾਣ ਤੋਂ ਬਾਅਦ ਕਰੀਬ 50 ਦਿਨਾਂ ਤੋਂ ਚਲੀ ਆ ਰਹੀ ਹੜਤਾਲ ਸਮਾਪਤ ਹੋ ਜਾਣ ਤੋਂ ਬਾਅਦ ਸਫਾਈ ਸੇਵਕਾਂ ਵੱਲੋਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।  ਦਫਤਰ ਨਗਰ ਪੰਚਾਇਤ ਦਿੜ੍ਹਬਾ ਵਿਖੇ ਬਿੱਟੂ ਖਾਨ ਪ੍ਰਧਾਨ ਨਗਰ ਪੰਚਾਇਤ ਦਿੜ੍ਹਬਾ, ਸੰਦੀਪ ਸ਼ਰਮਾ ਐਮ ਸੀ, ਜਸਵੀਰ ਸਿੰਘ ਐਮ ਸੀ, ਜੰਟਾ ਸਿੰਘ ਮਾਨ ਪ੍ਰਧਾਨ ਸਫਾਈ ਸੇਵਕ ਨਗਰ ਪੰਚਾਇਤ ਦਿੜ੍ਹਬਾ, ਜੀਵਨ ਸਿੰਘ ਆਦਿ ਤੋਂ ਇਲ੍ਹਾਵਾ ਹਾਜ਼ਰ ਇਸਤਰੀ ਪੁਰਸ਼ ਸਫਾਈ ਸੇਵਕਾਂ ਦੀ ਹਾਜ਼ਰੀ ਵਿੱਚ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਕੇ ਖੱੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਬਿੱਟੂ ਖਾਨ ਪ੍ਰਧਾਨ ਨਗਰ ਪੰਚਾਇਤ ਦਿੜ੍ਹਬਾ, ਜੰਟਾ ਸਿੰਘ ਮਾਨ ਪ੍ਰਧਾਨ ਸਫਾਈ ਸੇਵਕ ਨਗਰ ਪੰਚਾਇਤ ਦਿੜ੍ਹਬਾ ਆਦਿ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਸਰਕਾਰ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਿਆਂ ਤੇ ਖੁੱਸ਼ੀ ਦਾ ਪ੍ਰੱਗਟਾਵਾ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਸਾਡੀਆਂ  ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਪੁਰੀਆਂ ਕੀਤੇ ਜਾਣ ਤੋਂ ਬਾਅਦ ਅੱਜ ਅਸੀਂ ਆਪਣਾ ਸੰਘਰਸ਼ ਸਮਾਪਤ ਕਰਕੇ ਪੁਰੀ ਤਨ੍ਹਦੇਹੀ ਨਾਲ ਮੁੜ ਦੁਆਰਾ ਆਪਣੀਆਂ ਡਿਯੂਟੀਆਂ ਸ਼ੁਰੂ ਕਰ ਰਹੇ ਹਾਂ।



Comments