ਪੰਜਾਬ ਵਿੱਚ ਨਵੀਂ ਜਨਮੀ “ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ “ ਨੂੰ ਭਰਪੂਰ ਹੁੰਗਾਰਾ


 ਪੰਜਾਬ ਵਿੱਚ ਨਵੀਂ ਜਨਮੀ “ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ “ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਪਾਰਟੀ ਨੇ ਹੁਣ ਤੱਕ ਦੱਸ ਦੇ ਕਰੀਬ ਉਮੀਦਵਾਰਾਂ ਦੇ ਹਲਕੇ ਅੰਤਿਮ ਕਰ ਲਏ ਹਨ। ਪਾਰਟੀ ਦੇ ਸਰਪ੍ਰਸਤ ਸ੍ਰੀ (ਸੰਤ)ਦਲਜੀਤ ਸਿੰਘ ਸੋਢੀ ਪਾਇਲ ਤੋਂ ਖ਼ੁਦ ਮੈਦਾਨ ਵਿੱਚ ਉਤਰ ਸਕਦੇ ਹਨ। ਉਹ ਉਚ ਕੋਟੀ ਦੇ ਡਾਕਟਰ ਆਪ ਹਨ ਅਤੇ ਉਹਨਾਂ ਦੀ ਪਾਇਲ ਹਲਕੇ ਵਿੱਚ ਕਾਫ਼ੀ ਵੋਟ ਪੱਕੀ ਮੰਨੀ ਜਾਂਦੀ ਹੈ। ਸੀਨੀਅਰ ਮੀਤ ਪ੍ਰਧਾਨ ਸ੍ਰੀ ਲੱਧੜ ਜੋ  ਆਈ ਏ ਐਸ ਦੇ ਔਹਦੇ ਤੋਂ ਰਿਟਾਇਰ ਹੋਏ ਹਨ ਸੰਗਰੂਰ (ਦਿੜਬਾ)ਵਿੱਚ ਕਾਫ਼ੀ ਹਰਮਨ ਪਿਆਰੇ ਮੰਨੇ ਜਾਂਦੇ ਹਨ ਕਿਉਂਕਿ ਉਹ ਕੁੱਝ ਸਾਲ ਪਹਿਲਾਂ ਇਸ ਜਿਲੇ ਵਿੱਚ ਡੀ. ਸੀ . ਰਹਿ ਚੁੱਕੇ ਹਨ ਅਤੇ ਲੋਕ ਹਾਲੇ ਵੀ ਉਹਨਾਂ ਨੂੰ ਯਾਦ ਕਰਦੇ ਹਨ। ਅਮਰਜੀਤ ਸਿੰਘ ਘੱਗਾ ਆਈ ਆਰ ਐਸ ਰਿਟਾਇਰ ਹੋ ਕੇ ਪਾਰਟੀ ਵਿੱਚ ਮੀਤ ਪ੍ਰਧਾਨ ਦੇ ਔਹਦੇ ਤੇ ਹਨ ਅਤੇ ਪਾਰਟੀ ਉਹਨਾਂ ਨੂੰ ਛਤਰਾਣਾ ਹਲਕਾ ਤੋਂ ਉਤਾਰਨ ਦਾ ਮਨ ਬਣਾਈ ਬੈਠੀ ਹੈ।  ਇਸੇ ਤਰਾਂ ਖਰੜ ਤੋਂ ਪਾਰਟੀ ਪ੍ਰਧਾਨ ਕੈਪਟਨ ਚੰਨਣ ਸਿੰਘ ਸਿੱਧੀ ਪੂਰੀ ਤਰਾਂ ਸਰਗਰਮ ਹੋ ਚੁੱਕਾ ਹੈ। ਗਿੱਲ , ਲਹਿਰਾ, ਨਾਭਾ , ਮਹਿਲ ਕਲਾਂ ਭਦੌੜ ਜਲੰਧਰ ਕੈਂਟ ਆਦਿ ਵੀ ਪਾਰਟੀ ਉਮੀਦਵਾਰ ਫ਼ਾਈਨਲ ਕਰੀ ਬੈਠੀ ਹੈ। ਪਿੰਡ-ਪਿੰਡ ਨੁਕੜ ਮੀਟਿੰਗਾਂ ਰਾਹੀਂ ਪਾਰਟੀ ਦੀ ਵਿਚਾਰਧਾਰਾ ਪਹੁੰਚਾਈ ਜਾ ਰਹੀ ਹੈ। ਉਮੀਦ ਹੈ ਪਾਰਟੀ ਨੂੰ ਸਮਾਂ ਰਹਿੰਦਿਆ ਸਰਗਰਮ ਗਤੀਵਿਧੀਆਂ ਦਾ ਲਾਹਾ ਜ਼ਰੂਰ ਮਿਲੇਗਾ।

Comments