ਇੱਕ ਸੱਚਾ ਕਿਰਤੀ ਅਤੇ ਬਾਬਾ ਨਾਨਕ ਦਾ ਭਗਤ


ਪਿੰਡ ਮਹਿਲਾ ਚੌਕ :- ਪਿਆਰ ਨਾਲ ਭਾਵੇਂ ਲੋਕ ਉਹਨੂੰ ਲਾਲੂ ਕਹਿੰਦੇ ਹਨ ਪਰ ਉਹ ਇੱਕ ਸੱਚਾ ਕਿਰਤੀ ਅਤੇ ਬਾਬਾ ਨਾਨਕ ਦਾ ਭਗਤ ਹੈ। ਕਰਿਆਨਾ, ਸਬਜ਼ੀ ਅਤੇ ਫਲ ਵੇਚਦਾ ਹੈ। ਕਿਸੇ ਨੇ ਕੋਈ ਵੀ ਚੀਜ਼ ਜੇਕਰ ਉਸ ਦੀ ਦੁਕਾਨ ਤੋਂ ਚੁੱਕ ਕੇ ਖਾ ਲਈ ਤਾਂ ਉਹ ਉਸ ਨੂੰ ਕਦੇ ਟੋਕਦਾ ਨਹੀਂ ਹੈ ਅਤੇ ਨਾ ਹੀ ਪੈਸੇ ਲੈਂਦਾ ਹੈ। ਮਿਠਾ ਬੋਲਦਾ ਅਤੇ ਆਪਣੀ ਕਿਰਤ ਵਿੱਚ ਮਗਨ ਰਹਿੰਦਾ ਹੈ। ਪੁੱਛਣ ਤੇ ਭਾਈ ਲਾਲੋ ਨੇ ਦੱਸਿਆ ਕੇ ਉਸ ਨੇ ਗਰੀਬੀ ਦੇਖੀ ਹੋਈ ਹੈ। ਉਸ ਨੂੰ ਪਤਾ ਹੈ ਪੇਟ ਦੀ ਅੱਗ ਕੀ ਹੁੰਦੀ ਹੈ ? ਜਦੋਂ ਉਹ ਆਪਣੇ ਭਰਾਵਾਂ ਨਾਲ ਸਾਰਾ-ਸਾਰਾ ਦਿਨ ਇਕ ਵਾਰ,ਇੱਕ ਰੋਟੀ ਖਾ ਕੇ ਗੁਜ਼ਾਰਾ ਕਰਦਾ ਸੀ ਤੇ ਮਾਂ ਕਹਿੰਦੀ ਕੇ ਪਾਣੀ ਦਾ ਗਲਾਸ ਪੀ ਕੇ ਸੌ ਜਾ। ਅੱਜ ਦੇ ਸਮੇਂ ਵਿੱਚ ਮੈਨੂੰ ਉਹ ਸੱਚ ਮੁੱਚ ਬਾਬੇ ਨਾਨਕ ਵਾਲਾ ਭਾਈ ਲਾਲੋ ਲੱਗਾ। ਮੈਂ ਮਹਿਸੂਸ ਕੀਤਾ ਕਿ ਪਿੰਡਾਂ ਵਿੱਚ ਹਾਲੇ ਵੀ ਰੱਬ ਵੱਸਦਾ।

Comments