ਜਵਾਨਾ ਦੀ ਸੁਰੱਖਿਆ ਦੇਸ ਦੀ ਸੁਰੱਖਿਆ, ਜਵਾਨਾ ਦੀ ਖੁਸਹਾਲੀ ਦੇਸ ਦੀ ਖੁਸਹਾਲੀ :- ਕੈਪਟਨ ਗੁਲਾਬ ਸਿੰਘ

 ਆਈਟੀਬੀਪੀ ਸੁਰੱਖਿਆ ਬੱਲ ਦੇ ਜਵਾਨਾ ਦਾ ਦਿੜਬਾ ਵਿਖੇ ਕੀਤਾ ਭਰਵਾਂ ਸਵਾਗਤ


ਦਿੜ੍ਹਬਾ ਮੰਡੀ :- 

ਆਜ਼ਾਦੀ ਦੇ 75ਵਾਂ ਅੰਮ੍ਰਿਤ ਮਹਾਂ ਉਤਸਵ ਦੇ ਤਹਿਤ ਆਈ ਟੀ ਬੀ ਪੀ ਐਫ ਦੇ ਜਵਾਨਾਂ ਵੱਲੋ ਕੀਤਾ ਜਾ ਰਿਹਾ ਸਾਇਕਲ ਮਾਰਚ ਦਾ ਦਿੜ੍ਹਬਾ ਵਿਖੇ ਪਹੁੰਚਣ ‘ਤੇ ਐਕਸ ਸਰਵਿਸਮੈਨ ਵੈਲਫੇਅਰ ਕਮੇਟੀ ਪੰਜਾਬ ਦੇ ਬੁਲਾਰੇ ਕੈਪਟਨ ਗੁਲਾਬ ਸਿੰਘ ਅਤੇ ਸੂਭਮ ਦਿੜਬਾ ਦੀ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ਗਿਆ।

              ਇਸ ਮੌਕੇ ਕੈਪਟਨ ਗੁਲਾਬ ਸਿੰਘ ਨੇ ਨੌਜਵਾਨਾਂ ਦਾ ਸਵਾਗਤ ਅਤੇ ਪ੍ਰੈਸ ਮੀਡੀਆ ਨਾਲ ਗਲਬਾਤ ਕਰਦੇ ਹੋਏ ਦੱਸਿਆ ਕਿ ਆਈ ਟੀ ਬੀ ਪੀ ਐਫ ਦੇ ਜਵਾਨਾ ਵੱਲੋ ਲੇਹ ਤੋ ਸ਼ੁਰੂ ਹੋ ਕੇ ਦੇਸ਼ ਦੇ ਵੱਖ ਵੱਖ ਸਥਾਨਾ ‘ਤੇ ਜਾ ਕੇ ਸ਼ਹੀਦਾਂ ਨੰ ਸਰਧਾਜਲੀਆਂ ਭੇਟ ਕੀਤੇ ਜਾਣਾ ਇੱਕ ਬਹੁਤ ਹੀ ਸ਼ਲ੍ਹਾਘਾਯੋਗ ਸੋਚ ਦਾ ਪ੍ਰਤੀਕ ਹੈ।ਇਸ ਮੌਕੇ ਆਈਟੀਬੀਪੀ ਦੇ ਸਹਾਇਕ ਕਮਾਡਰ ਕੇਸੀ ਭਾਨੂਪ੍ਰਤਾਮ ਅਤੇ ਟੀਮ ਕਮਾਡਰ ਆਦੇਸ ਗੁਪਤਾ ਨੇ ਕਿਹਾ ਇਸ ਸਾਇਕਲ ਮਾਰਚ ਦਾ ਉਦੇਸ਼ ਦੇਸ਼ ਵਾਸੀਆਂ, ਨੂੰ ਧਾਰਮਿਕ, ਸੰਸਕ੍ਰਿਤੀ ਸੱਭਿਆਚਾਰ ਵਿਰਸੇ ਪ੍ਰਤੀ ਜਾਣੂੰ ਕਰਵਾਏ ਜਾਣ ਦੇ ਨਾਲ ਨਾਲ ਉਨਾਂ ਦੇ ਮਨਾਂ ਚ ਆਪਸੀ ਭਾਈਚਾਰਕ ਸਾਂਝ, ਪ੍ਰੇਮ ਪਿਆਰ ਦੀ ਭਾਵਨਾ ਪੈਦਾ ਕਰਨਾ ਹੈ । ਇਹ ਸਾਇਕਲ ਮਾਰਚ ਸੱਭਿਆਚਾਰਕ ਅਤੇ ਆਪਸੀ ਭਾਈਚਾਰਕ ਸਾਂਝ ਦਾ ਵੀ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ *ਸਾਡੇ ਜਵਾਨਾਂ ਦੀ ਖੁਸ਼ਹਾਲੀ ਹੀ ਦੇਸ਼ ਦੀ ਖੁਸ਼ਹਾਲੀ ਹੈ*। ਇਸ ਮੌਕੇ ਕੈਪਟਨ ਗੁਲਾਬ ਸਿੰਘ ਨੇ ਕਿਹਾ ਕਿ ਆਈ ਟੀ ਬੀ ਪੀ ਐਫ ਸੁਰੱਖਿਆ ਬਲ ਦੇ ਜਵਾਨਾਂ ਦੀ ਹੌਂਸਲਾ ਅਫਜ਼ਾਈ, ਖੁਸ਼ਹਾਲੀ ਅਤੇ ਸਲ੍ਹਾਮਤੀ ਦੀ ਅਰਦਾਸ ਕਰਦਿਆਂ ਕਿਹਾ ਕਿ ਆਈ ਟੀ ਬੀ ਪੀ ਐਫ ਦੇ ਜਵਾਨਾਂ ਦੀ ਅਣਥੱਕ ਮਿਹਨਤ ਸਦਕਾ ਦੇਸ਼ ਵਾਸੀ ਸੁਰੱਖਿਅਤ ਮਹਿਸੂਸ ਕਰ ਰਹੇ ਹਨ । ਆਈ ਟੀ ਬੀ ਪੀ ਐਫ ਦੇ ਜਵਾਨਾ ਦੀ ਖੁਸ਼ਹਾਲੀ ਨਾਲ ਹੀ ਦੇਸ਼ ਦੀ ਖੁਸ਼ਹਾਲੀ ਹੈ । ਜੇਕਰ ਜਵਾਨ ਸੁਰੱਖਿਅਤ ਹਨ ਤਾਂ ਦੇਸ਼ਵਾਸੀ ਸੁਰੱਖਿਅਤ ਹਨ।


Comments