ਸਲਾਨਾ ਐਥਲੈਟਿਕ ਮੀਟ ਕਰਵਾਈ ਗਈ

ਸਲਾਨਾ ਐਥਲੈਟਿਕ ਮੀਟ ਕਰਵਾਈ ਗਈ
ਦਿੜਬਾ ਮੰਡੀ :- () :- ਸ਼ਹੀਦ ਊਧਮ ਗਰੁੱਪ ਆਫ ਇੰਸਟੀਚਿਊਟ, ਮਹਿਲਾਂ ਚੌਂਕ ਵਿਖੇ ਚੇਅਰਮੈਨ ਰਾਓਵਿੰਦਰ ੰਿਸੰਘ ਤੇ ਵਾਈਸ ਚੇਅਰਮੈਨ ਕੋਰ ਸਿੰਘ 'ਦੁੱਲਟ' ਦੀ ਰਹਿਨੁਮਾਈ ਹੇਠ 12ਵੀ ਸਲਾਨਾ ਐਥਲੈਟਿਕ ਮੀਟ ਦਾ ਆਯੋਜਨ ਕਾਲਜ਼ ਕੈਂਪਸ ਵਿਖੇ ਕੀਤਾ ਗਿਆ। ਜਿਸ ਵਿੱਚ ਵਿਿਦਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ।ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਸ. ਜੋਰਾ ਸਿੰਘ ਨੇ ਗੁਬਾਰੇ ਉਡਾਉਣ ਦੀ ਰਸਮ ਅਦਾ ਕਰਕੇ ਐਥਲੈਟਿਕ ਮੀਟ ਦੀ ਸੁਰੂਆਤ ਕੀਤੀ।ਇਸ ਮੌਕੇ ਵਿਭਾਗ ਮੁੱਖੀ ਡਾ. ਕੁਲਵੰਤ ਕੌਰ, ਸ੍ਰੀਮਤੀ ਕੁਲਵੰਤ ਕੌਰ, ਸ. ਸੰਦੀਪ, ਸ. ਗੁਰਮੁੱਖ ਸਿੰਘ ਅਤੇ ਸ. ਹਰਦੀਪ ਸਿੰਘ ਦੀ ਹਾਜ਼ਰੀ ਵਿੱਚ ਪ੍ਰਿੰਸੀਪਲ ਡਾ. ਮਨਜੀਤ ਕੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ  ਵੱਖ-ਵੱਖ ਤਰ੍ਹਾਂ ਦੇ ਖੇਡ ਮੁਕਾਬਲੇੇ ਜਿਵੇ ਕਿ 100ਮੀ, 200ਮੀ, 400ਮੀ, 1600ਮੀ., ਰਿਲੇਅ ਦੌੜ, ਸ਼ਾਟਖ਼ਪੁੱਟ, ਡਿਸਕਸ ਥਰੋਅ, ਹਾਈ ਜੰਪ, ਲੌਗ ਜੰਪ ਆਦਿ ਕਰਵਾਏ ਗਏ। ਇਨ੍ਹਾਂ ਖੇਡਾਂ ਵਿੱਚ ਬੈਸਟ ਐਥਲੀਟ ਲੜਕਿਆਂ ਵਿੱਚੋਂ (ਯਾਦਵਿੰਦਰ ਸਿੰਘ) ਅਤੇ ਲੜਕੀਆਂ ਵਿੱਚੋਂ (ਮਨਦੀਪ ਕੌਰ) ਅਤੇ ਜੋਰਾਵਰ ਹਾਉਸ ਪਹਿਲਾ ਸਥਾਨ ਤੇ ਰਿਹਾ। ਸੰਸਥਾ ਦੇ ਪਿੰ੍ਰਸੀਪਲ ਡਾ. ਮਨਜੀਤ ਕੌਰ ਜੀ ਨੇ ਵਿਿਦਆਰਥੀਆਂ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਖੇਡਾਂ ਵੀ ਸਾਡੇ ਜੀਵਨ ਦਾ ਮਹੱਤਵਪੂਰਨ ਹਿੱਸਾ ਹਨ। ਖੇਡਾਂ ਹੀ ਸਾਡੇ ਜੀਵਨ ਵਿੱਚ ਅਨੁਸ਼ਾਸਨ ਲਿਆਉਦੀਆਂ ਹਨ ਅਤੇ ਸਾਡੇ ਜੀਵਨ ਵਿੱਚ ਜਿੱਤ ਅਤੇ ਹਾਰ ਨੂੰ ਸਵੀਕਾਰ ਕਰਨ ਦੀ ਭਾਵਨਾ ਸਿਖਾਉਦੀਆਂ ਹਨ।

Comments