ਸਰਕਾਰੀ ਪ੍ਰਾਇਮਰੀ ਸਕੂਲ ਸੂਲਰ ਘਰਾਟ ਵਿਖੇ ਦਾਖਲਾ ਮੇਲਾ ਆਯੌਜਤ


ਦਿੜਬਾ ਮੰਡੀ :-28 ਫਰਵਰੀ 2020:- ਸਰਕਾਰੀ ਪ੍ਰਾਇਮਰੀ ਸਕੂਲ ਸੂਲਰ ਘਰਾਟ ਦੇ ਹੈਡ ਟੀਚਰ ਸਿਮਰਜੀਤ ਕੌਰ ਦੀ ਅਗਵਾਈ ਵਿੱਚ ਬੱਚਿਆਂ ਦੇ ਦਾਖ਼ਲੇ ਵਧਾਉਣ ਨੂੰ ਲੈ ਕੇ ਦਾਖ਼ਲਾ ਮੇਲਾ ਦਾ ਆਯੌਜਨ ਸਰਕਾਰੀ ਪ੍ਰਾਇਮਰੀ ਸਕੂਲ ਸੂਲਰ ਘਰਾਟ ਵਿਖੇ ਕੀਤਾ ਗਿਆ।ਮੇਲੇ ਦੌਰਾਨ ਬੀ ਪੀ ਈ ਓ ਹਰਤੇਜ ਸਿੰਘ, ਸਰਪੰਚ ਗੁਰਤੇਜ ਸਿੰਘ, ਪੰਚਾਇਤ ਮੈਂਬਰ ਅਤੇ ਹੋਰ ਪਤਵੰਤੇ ਸੱਜਣਾ ਨੂੰ ਸਮੂਲੀਅਤ ਕੀਤੀ।ਮੇਲੇ ਦੌਰਾਨ ਮੱੁਖ ਅਧਿਆਪਕ ਸਿਮਰਜੀਤ ਕੌਰ ਵੱਲੋ ਹਾਜ਼ਰੀਨ ਨੂੰ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ  ਗਿਆ।ਉਨ੍ਹਾਂ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਮਿਲਣ ਵਾਲੀਆਂ ਸਹੂਲਤਾਂ ਤੋਂ ਜਾਣੂ ਕਰਵਾਇਆ ਬੱਚਿਆਂ ਦੇ ਮਾਪਿਆਂ ਨੂੰ ਪ੍ਰਾਇਮਰੀ ਸਕੂਲ ਵਿਚ ਵੱਧ ਤੋਂ ਵੱਧ ਬੱਚੇ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ।ਸੰਬੋਧਨ ਕਰਦਿਆ ਸਿਮਰਜੀਤ ਕੌਰ ਨੇ ਦੱਸਿਆ ਕਿ ਸਕੂਲ ਦੇ ਪੜ੍ਹਾਈ ਪੱਖੋਂ ਸਾਰੇ ਹੀ ਸਟਾਫ਼ ਦੀ ਸਖ਼ਤ ਮਿਹਨਤ ਸਦਕਾ ਸਕੂਲ ਦਾ ਹਰ ਸਾਲ ਦਾ ਨਤੀਜ਼ਾ ਬਹੁਤ ਸਾਨਦਾਰ ਰਹਿੰਦਾ ਹੈ।ਇਸ ਮੌਕੇ ਸਤਨਾਮ ਸਿੰਘ, ਗੁਰਸ਼ਰਨ ਸਿੰਘ, ਕੰਚਨ ਛਾਬੜਾ, ਦਰਸ਼ਨਾ ਦੇਵੀ ਅਤੇ ਹੋਰ ਪਿੰਡ ਵਾਸੀ ਹਾਜਰ ਸਨ।

Comments