ਸਰਕਾਰੀ ਪ੍ਰਾਇਮਰੀ ਸਕੂਲ ਦਿੜਬਾ ਨੇ ਜਾਗੋ ਕੱਢੀ


ਜਾਗੋ ਦੌਰਾਨ ਸਰਕਾਰੀ ਸਕੂਲ ਵਿਖੇ ਦਾਖਲਿਆ ਸੰਬੰਧੀ ਕੀਤਾ ਜਾਗਰੂਕ
ਦਿੜਬਾ ਮੰਡੀ :-2 ਮਾਰਚ 2020:- ਸਰਕਾਰੀ ਪ੍ਰਾਇਮਰੀ ਸਕੂਲ ਦਿੜਬਾ ਦੇ ਹੈਡ ਟੀਚਰ ਮਨਿੰਦਰ ਕੌਰ ਦੀ ਅਗਵਾਈ ਹੇਠ ਸਰਕਾਰੀ ਸਕੂਲ ਵਿਖੇ ਵਿੱਦਿਆਰਥੀਆ ਦੇ ਦਾਖ਼ਲੇ ਵਧਾਉਣ ਨੂੰ ਲੈ ਕੇ ਜਾਗਰੂਕਤਾ ਜਾਗੋ ਦਾ ਆਯੌਜਨ ਪਿੰਡ ਦਿੜਬਾ ਵਿਖੇ ਕੀਤਾ ਗਿਆ।ਜਾਗੋ ਦੌਰਾਨ ਸੈਂਟਰ ਹੈੱਡ ਟੀਚਰ ਅਮਰਜੀਤ ਕੌਰ ਅਤੇ ਹੋਰ ਪਤਵੰਤੇ ਸੱਜਣਾ ਨੇ ਖਾਸ ਤੌਰ ‘ਤੇ ਸਮੂਲੀਅਤ ਕੀਤੀ।ਇਸ ਮੌਕੇ ਵਿੱਦਿਆਰਥੀਆ ਵੱਲੋ ਦਾਖਲਾ ਸੁਰੂ ਬੈਨਰ ਹੇਠ ਮਾਪਿਆ ਨੂੰ ਨਾਅਰੇ ਲਗਾ ਕੇ ਸਰਕਾਰੀ ਸਕੂਲ ਵਿਖੇ ਆਪਣੇ ਬੱਚਿਆ ਨੂੰ  ਦਾਖਲ ਕਰਵਾਉਣ ਲਈ ਪ੍ਰੇਰਿਆ ਗਿਆ।ਜਾਗਰੂਕਤਾ ਜਾਗੋ ਦੌਰਾਨ ਮੱੁਖ ਅਧਿਆਪਕ ਮਨਿੰਦਰ ਕੌਰ ਵੱਲੋ ਸਾਰਦਾ ਰਾਣੀ, ਹਰਪ੍ਰੀਤ ਕੌਰ, ਰਾਜਿੰਦਰ ਕੌਰ, ਨੀਰਜ ਗੋਇਲ, ਰਾਕੇਸ ਕੁਮਾਰ, ਕਰਮਜੀਤ ਕੌਰ ਦੀ ਹਾਜ਼ਰੀਨ ਵਿੱਚ ਹਾਜ਼ਰੀਨ ਨੂੰ ਸੰਬੌਧਨ ਕਰਦੇ ਹੋਏ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ।ਉਨ੍ਹਾਂ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਮਿਲਣ ਵਾਲੀਆਂ ਸਹੂਲਤਾਂ ਤੋਂ ਜਾਣੂ ਕਰਵਾਇਆ ਬੱਚਿਆਂ ਦੇ ਮਾਪਿਆਂ ਨੂੰ ਪ੍ਰਾਇਮਰੀ ਸਕੂਲ ਵਿਚ ਵੱਧ ਤੋਂ ਵੱਧ ਬੱਚੇ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ।ਸੰਬੋਧਨ ਕਰਦਿਆ ਮਨਿੰਦਰ ਕੌਰ ਨੇ ਦੱਸਿਆ ਕਿ ਸਕੂਲ ਦੇ ਪੜ੍ਹਾਈ ਪੱਖੋਂ ਸਾਰੇ ਹੀ ਸਟਾਫ਼ ਦੀ ਸਖ਼ਤ ਮਿਹਨਤ ਸਦਕਾ ਸਕੂਲ ਦਾ ਹਰ ਸਾਲ ਦਾ ਨਤੀਜ਼ਾ ਬਹੁਤ ਸਾਨਦਾਰ ਰਹਿੰਦਾ ਹੈ

Comments