ਉੱਨਤ ਭਾਰਤ ਅਭਿਆਨ ਤਹਿਤ ਪੌਦੇ ਲਗਾਏ ਗਏ


ਦਿੜਬਾ ਮੰਡੀ :- () 9 ਮਾਰਚ 2020 :- ਸਹੀਦ ਉੱਧਮ ਸਿੰਘ ਕਾਲਜ਼ ਮਹਿਲਾ ਦੇ ਚੇਅਰਮੈਨ ਸ. ਰਾਓਵਿੰਦਰ ਸਿੰਘ, ਦੇ ਦਿਸਾ ਨਿਰਦੇਸ ਹੇਠ ਪ੍ਰਿੰਸੀਪਲ ਡਾ. ਮਨਜੀਤ ਕੌਰ ਦੀ ਅਗਵਾਈ ਹੇਠ ਸੰਸਥਾ ਸ਼ਹੀਦ ਊਧਮ ਸਿੰਘ ਗਰੁੱਪ ਆਫ ਇੰਸਟੀਚਿਊਸਨਜ਼ ਵਿਖੇ 'ਉੱਨਤ ਭਾਰਤ ਅਭਿਆਨ' ਦੇ ਪੋਦੇ ਲਗਾਉਣ ਲਈ ਅਭਿਆਨ ਦੀ ਸੁਰੂਆਤ ਕੀਤੀ ਗਈ।ਇਸ ਮੌਕੇ ਮੈਡਮ ਸੰਦੀਪ ਕੌਰ ਕੋਆਰਡੀਨੇਟਰ, ਲੈਕ. ਗੁਰਪਿੰਦਰ ਸਿੰਘ ਸਹਿ ਕੋਆਰਡੀਨੇਟਰ, ਐਨ.ਐਸ.ਐਸ. ਪ੍ਰੋਗਰਾਮਿੰਗ ਅਫਸਰ ਹਰਦੀਪ ਸਿੰਘ, ਗੁਰਮੁੱਖ ਸਿੰਘ ਦੀ ਹਾਜ਼ਰੀ ਵਿੱਚ ਉਨੱਤ ਭਾਰਤ ਅਭਿਆਨ ਦੇ ਕਨਵੀਨਰ ਸੰਦੀਪ ਨੇ ਦੱਸਿਆ ਕਿ ਉਨੱਤ ਭਾਰਤ ਤਹਿਤ ਅੱਜ ਕਾਲਜ਼ ਵਿਖੇ ਪੌਦੇ ਲਗਾਏ ਗਏ।ਉਨ੍ਹਾਂ ਦੱਸਿਆ ਕਿ ਇਸ ਅਭਿਆਨ ਤਹਿਤ ਸੰਸਥਾ ਵੱਲੋ ਅਨੇਕਾ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ।ਇਸ ਮੌਕੇ ਸੰਸਥਾ ਦੇ ਐਨ.ਐਸ.ਐਸ. ਵਲੰਟੀਅਰਾਂ ਦੁਆਰਾ ਪੌਦੇ ਲਗਾਉਣ ਦਾ ਕੰਮ ਬੜੇ ਹੀ ਉਤਸ਼ਾਹ ਨਾਲ ਨੇਪਰੇ ਚਾੜ੍ਹਿਆ ਗਇਆ। ਇਸ ਮੌਕੇ  ਮੈਡਮ ਸੰਦੀਪ ਕੌਰ ਕੋਆਰਡੀਨੇਟਰ ਨੇ ਵਲੰਟੀਅਰਾਂ ਨੂੰ ਵਾਤਾਵਰਣ ਨੂੰ ਸਾਫ-ਸੁਥਰਾ ਅਤੇ ਸੁਰੱਖਿਅਤ ਰੱਖਣ, ਪਾਣੀ ਦੀ ਸਾਭ-ਸੰਭਾਲ ਕਰਨ ਦੀ ਪ੍ਰੇਰਨਾ ਦਿੱਤੀ।

Comments