ਐਚ.ਡੀ.ਐਫ.ਸੀ ਦਿੜਬਾ ਬ੍ਰਾਂਚ ਵਿਖੇ ਸੈਨੇਟਾਈਜ਼ਰ ਸੇਵਾ ਸੁਰੂ


ਦਿੜ੍ਹਬਾ ਮੰਡੀ :- () 17 ਮਾਰਚ 2020 :- ਕੋਰੋਨਾ ਵਾਇਰਸ ਤੋ ਬਚਾਅ ਲਈ ਅਨੇਕਾਂ ਉਪਾਅ ਵਰਤੋ ਵਿੱਚ ਲਿਆਦੇ ਜਾ ਰਹੇ ਹਨ ਅਜਿਹਾ ਵਿੱਚ ਸਭ ਤੋ ਜਰੂਰੀ ਹੱਥਾ ਦੀ ਸਫਾਈ ਹੈ ਦਿੜਬਾ ਦੀ ਐਚ.ਡੀ.ਐਫ.ਸੀ ਬ੍ਰਾਚ ਵੱਲੋ ਬ੍ਰਾਚ ਮੈਨੇਜਰ ਦੀਪਇੰਦਰ ਦੀ ਅਗਵਾਈ ਹੇਠ ਬ੍ਰਾਂਚ ਅੰਦਰ ਆਉਣ ਜਾਣ ਵਾਲਿਆ ਦੇ ਹੱਥਾ ਦੀ ਸਫਾਈ ਲਈ ਸੈਨਟਾਈਜਰ ਨਾਲ ਹੱਥ ਧੋਣ ਦੀ ਸੇਵਾ ਦੀ ਸੁਰੂਆਤ ਕੀਤੀ ਗਈ।ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਮਲ ਗੋਇਲ ਦੀ ਹਾਜ਼ਰੀ ਵਿੱਚ ਬ੍ਰਾਚ ਮੈਨੇਜਰ ਦੀਪਇੰਦਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਬਚਾਅ ਲਈ ਐਚ.ਡੀ.ਐਫ.ਸੀ ਬੈਂਕ ਦੀ ਹਦਾਇਤਾ ਅਨੁਸਾਰ ਸੈਨੇਟਾਇਜ਼ਰ ਸੇਵਾ ਦੀ ਸੁਰੂਆਤ ਕੀਤੀ ਗਈ ਹੈ।ਉਨ੍ਹਾਂ ਬ੍ਰਾਚ ਅੰਦਰ ਆਉਣ ਵਾਲੇ ਗ੍ਰਾਹਕਾ ਨੂੰ ਇਸ ਦੀ ਵਰਤੋ ਦੀ ਅਪੀਲ ਵੀ ਕੀਤੀ।

Comments