ਸਬ ਡਿਵੀਜ਼ਨ ਦਿੜਬਾ ਪ੍ਰਸਾਸਨ ਵੱਲੋ ਡੋਰ ਟੂ ਡੋਰ ਰਾਸਨ ਸਪਲਾਈ ਲਈ ਵਹੀਕਲ ਰਵਾਨਾ



ਦਿੜਬਾ ਮੰਡੀ :- () :- ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਗਾਏ ਗਏ ਕਰਫਿਊ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਦੇ ਦਿਸਾ ਨਿਰਦੇਸ ਹੇਠ ਸਬ ਡਿਵੀਜ਼ਨ ਦਿੜਬਾ ਪ੍ਰਸਾਸਨ ਵੱਲੋ ਡੋਰ ਟੂ ਡੋਰ ਰਾਸਨ ਸਪਲਾਈ ਲਈ ਸ੍ਰ ਮਨਜੀਤ ਸਿੰਘ ਚੀਮਾ ਐਸ.ਡੀ.ਐਮ ਦਿੜਬਾ ਦੀ ਅਗਵਾਈ ਹੇਠ ਐਸ.ਡੀ.ਐਮ ਦਫਤਰ ਦਿੜਬਾ ਵਿਖੇ ਵਹੀਕਲ ਰਵਾਨਾ ਕੀਤੇ ਗਏ।ਇਸ ਮੌਕੇ ਸ੍ਰ ਮਨਜੀਤ ਸਿੰਘ ਚੀਮਾ ਐਸ.ਡੀ.ਐਮ ਦਿੜਬਾ ਨੇ ਸ੍ਰ. ਸੁਖਨਿੰਦਰ ਸਿੰਘ ਕੈਰੋ, ਡੀ.ਐਸ.ਪੀ. ਦਿੜਬਾ, ਸ੍ਰ ਗੁਰਬੰਸ ਸਿੰਘ ਨਾਇਬ ਤਹਿਸੀਲਦਾਰ ਦਿੜਬਾ, ਪੰਕਜ ਗਰਗ ਇੰਸਪੈਕਰ ਫੂਡ ਸਪਲਾਈ ਦਿੜਬਾ ਦੀ ਹਾਜ਼ਰੀ ਵਿੱਚ ਗੱਲਬਾਤ ਕਰਦਿਆ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਦੇ ਦਿਸਾ ਨਿਰਦੇਸ ਹੇਠ ਕਰਫਿਊ ਦੌਰਾਨ ਲੋਕਾਂ ਨੂੰ ਜਰੂਰੀ ਵਸਤਾਂ ਦੀ ਪੂਰਤੀ ਲਈ ਡੌਰ ਟੂ ਡੋਰ ਡਰਾਈ ਰਾਸਨ ਦੀ ਸਪਲਾਈ ਸੁਰੂ ਕੀਤੀ ਗਈ ਹੈ ਤਾਂ ਜੋ ਕਰਫਿਊ ਦੌਰਾਨ ਜਨਤਾ ਨੂੰ ਕੋਈ ਦਿੱਕਤ ਦਾ ਸਾਹਮਣਾ ਨਾਂ ਕਰਨਾ ਪਵੇ।ਇਸ ਮੌਕੇ ਮਨਜੀਤ ਸਿੰਘ ਚੀਮਾ ਐਸ.ਡੀ.ਐਮ ਦਿੜਬਾ ਨੇ ਕਰਫਿਊ ਦੌਰਾਨ ਸੁਰੱਖਿਆ ਪ੍ਰਬੰਧਾ ਦੀ ਸਮੀਖਿਆ ਕੀਤੀ।

Comments