ਕੋਰੋਨਾਂ ਵਾਇਰਸ ਦੇ ਸੰੰਭਾਵੀ ਖਤਰੇ ਨੂੰ ਲੈ ਕੇ ਮੰਦਰ ਕਮੇਟੀ ਨੇ ਕੀਤਾ ਜਾਗਰੂਕ


ਦਿੜਬਾ ਮੰਡੀ :- () 21 ਮਾਰਚ 2020 :- ਸ੍ਰੀ ਕ੍ਰਿਸਨ ਗੀਤਾ ਭਵਨ ਮੰਦਰ ਕਮੇਟੀ ਦਿੜਬਾ ਵੱਲੋ ਹੇਮ ਰਾਜ ਬਾਗੜੀ ਦੀ ਅਗਵਾਈ ਹੇਠ ਸਬ ਡਿਵੀਜ਼ਨ ਦਿੜਬਾ ਦੇ ਪੁਲਿਸ ਪ੍ਰਸਾਸਨ ਦੇ ਸਹਿਯੋਗ ਨਾਲ ਪ੍ਰਬੰਧਕ ਤਰਸੇਮ ਬਾਲੀ ਦੀ ਦੇਖ ਰੇਖ ਹੇਠ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਬੀਮਾਰੀ ਤੋ ਬਚਾਅ ਸੰਬੰਧੀ ਜਾਗਰੂਕ ਕੀਤਾ ਗਿਆ।ਇਸ ਮੌਕੇ ਐਸਐਚਓ ਸ੍ਰ ਸੁਖਦੀਪ ਸਿੰਘ ਪੁਲਿਸ ਥਾਣਾ ਦਿੜਬਾ, ਬਲਾਕ ਕੋਆਡੀਨੇਟਰ ਸੂਭਮ ਗਰਗ ਨਹਿਰੂ ਯੂਵਾ ਕੇਦਰ ਸੰਗਰੂਰ ਦੀ ਦੇਖ ਰੇਖ ਹੇਠ ਲੋਕਾਂ ਨੂੰ ਸੈਨੇਟਾਈਜ਼ਰ ਅਤੇ ਕੋਰੋਨਾ ਵਾਇਰਸ ਦੇ ਬਚਾਅ ਸੰਬੰਧੀ ਮਾਸਕ ਵੰਡ ਕੇ ਜਾਗਰੂਕ ਕੀਤਾ ਗਿਆ।ਵੱਧ ਤੋ ਵੱਧ ਮਾਸਕ ਪਹਿਣਨ ਅਤੇ ਸੈਨੇਟਾਈਜ਼ਰ ਦੀ ਵਰਤੋ ਕਰਨਾ ਅਤੇ ਇੱਕਠ ਅਤੇ ਭੀੜ ਭੜੱਕੇ ਵਾਲੀਆ ਥਾਵਾ ‘ਤੇ ਜਾਣ ਤੋ ਵੱਧ ਤੋ ਵੱਧ ਗੁਰੇਜ਼ ਕਰਨ ਲਈ ਪ੍ਰੇਰਿਆ ਗਿਆ।ਇਸ ਮੌਕੇ ਐਸਐਚਓ ਸ੍ਰ ਸੁਖਦੀਪ ਸਿੰਘ ਪੁਲਿਸ ਥਾਣਾ ਦਿੜਬਾ, ਹੇਮਰਾਜ ਬਾਗੜੀ ਨੇ ਸਾਝੇ ਤੌਰ ‘ਤੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਇਸ ਬਿਮਾਰੀ ਤੋਂ ਬਚਣ ਲਈ ਲੋਕਾਂ ਨੂੰ ਆਪਣੇ ਹੱਥ ਸਾਬਣ ਜਾਂ ਹੈਂਡਵਾਸ਼ ਨਾਲ ਥੋੜੇ ਥੋੜੇ ਸਮੇਂ ਬਾਅਦ ਧੋਂਦੇ ਰਹਿਣਾ ਚਾਹੀਦਾ ਹੈ ਅਤੇ ਖੰਘ, ਜ਼ੁਕਾਮ, ਬੁਖ਼ਾਰ, ਗਲਾ ਖ਼ਰਾਬ ਹੋਣ, ਸਿਰ ਦਰਦ, ਦਸਤ ਜਾਂ ਉਲਟੀ ਆਉਣ ’ਤੇ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਅਜਿਹੇ ਕਿਸੇ ਵੀ ਲੱਛਣ ਵਾਲੇ ਵਿਅਕਤੀ ਦੇ ਸੰਪਰਕ ਵਿਚ ਆਉਣ ਤੋਂ ਵੀ ਪ੍ਰਹੇਜ਼ ਕਰਨਾ ਚਾਹੀਦਾ ਹੈ।ਇਸ ਮੌਕੇ ਜੈਗੋਪਾਲ ਮਿੱਤਲ, ਸਿਵ ਪਾਲ ਬਾਗੜੀ, ਅਮਿਤ ਕੁਮਾਰ ਹੈਪੀ, ਸੋਮਨਾਥ, ਜੈਗੋਪਾਲ ਬਾਗੜੀ, ਸੰਜੀਵ ਕੁਮਾਰ ਸੈਟੀ, ਰਾਜ ਕੁਮਾਰ ਦੀ ਹਾਜ਼ਰੀ ਵਿੱਚ ਪ੍ਰਬੰਧਕ ਤਰਸੇਮ ਬਾਲੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕੋਰੋਨਾ ਵਾਇਰਸ ਦੀ ਵੱਧਦੀ ਬਿਮਾਰੀ ਨੂੰ ਦੇਖਦੇ ਹੋਏ ਸ੍ਰੀ ਕ੍ਰਿਸਨ ਗੀਤਾ ਭਵਨ ਮੰਦਰ ਕਮੇਟੀ ਵੱਲੋ ਮਾਸਕ ਵੱਡੀ ਗਿਣਤੀ ਵਿੱਚ ਮਾਸਕ ਵੰਡ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।

Comments