ਸਥਾਨਕ ਵਾਸੀਆ ਵੱਲੋ ਸਫਾਈ ਸੇਵਕਾਂ ‘ਤੇ ਫੁੱਲਾ ਦੀ ਵਰਖਾ ਕਰਕੇ ਕੀਤਾ ਸਨਮਾਨ

ਦਿੜਬਾ ਮੰਡੀ :- () :- ਸਥਾਨਕ ਸਹਿਰ ਦਿੜਬਾ ਦੀ ਗੋਲਡਨ ਸਿਟੀ ਦੇ ਨਿਵਾਸੀਆ ਵੱਲੋ ਨਗਰ ਪੰਚਾਇਤ ਦਿੜਬਾ ਦੇ ਸਫਾਈ ਸੇਵਕਾ ਦੇ ਸਨਮਾਨ ਕਰਕੇ ਜਿੱਥੇ ਮਾਨ ਵਧਾਇਆ ਗਿਆ ਉੱਥੇ ਹੀ ਉਨ੍ਹਾਂ ਨੂੰ ਰਾਸਨ ਦੇ ਕੇ ਕੋਰੋਨਾ ਵਾਇਰਸ ਦੇ ਚੱਲਦੇ ਰਾਸਨ ਦੀ ਕਮੀ ਦੂਰ ਕੀਤੀ ਗਈ।ਗੋਲਡਨ ਸਿਟੀ ਦੇ ਨਿਵਾਸੀਆ ਵਿਜੈ ਕੁਮਾਰ ਹੈਪੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕੋਰੋਨਾ ਵਾਇਰਸ ਦੇ ਚੱਲਦੇ ਸਫਾਈ ਸੇਵਕਾਂ ਵੱਲੋ ਤਨਦੇਹੀ ਨਾਲ ਸਫਾਈ ਕਰਨ ਵਿੱਚ ਵੱਡਮੁੱਲਾ ਯੌਗਦਾਨ ਪਾ ਕੇ ਸਫਾਈ ਮੁਹਿੰਮ ਵਿੱਚ ਵੱਡਾ ਸਹਿਯੌਗ ਪਾ ਰਹੇ ਹਨ।ਇਸ ਦੌਰਾਨ ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਦਿੜਬਾ ਦੇ ਪ੍ਰਧਾਨ ਬਿੱਟੂ ਖਾਨ ਅਤੇ ਈ.ਓ. ਚੰਦਰ ਪ੍ਰਕਾਸ ਦੀ ਅਗਵਾਈ ਹੇਠ ਸਫਾਈ ਸੇਵਕਾਂ ਵੱਲੋ ਰੋਜ਼ਾਨਾ ਕੂੜਾ ਕਰਕੱਟ ਇੱਕਠਾ ਕਰਕੇ ਬਣਦਾ ਯੌਗਦਾਨ ਪਾਇਆ ਜਾ ਰਿਹਾ ਹੈ।

Comments