ਇਰਫਾਨ ਖਾਨ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ


ਦਿੜਬਾ ਮੰਡੀ :- () 29 ਅਪੈ੍ਰਲ 2020 :- ਕੇਦਰੀ ਲੇਖਕ ਸਭਾ (ਸੈਖੋ) ਨਾਲ ਸੰਬੰਧਤ ਸਾਹਿਤ ਸੱਭਿਆਚਾਰ ਮੰਚ ਦਿੜਭਾ ਵੱਲੋ ਨਾਮਵਾਰ ਅਦਾਕਾਰ ਇਰਫਾਨ ਖਾਨ ਦੀ ਬੇਵਕਤੀ ਮੌਤ ‘ਤੇ ਡੰੂਘਾ ਦੁੱਖ ਦਾ ਪ੍ਰਗਟਾਵਾਂ ਕੀਤਾ ਗਿਆ।ਮੰਚ ਦੇ ਪ੍ਰਧਾਨ ਗੁਰਮੀਤ ਸਿੰਘ ਖੇਤਲਾ, ਜਨਰਲ ਸਕੱਤਰ ਹਰਮੇਸ ਸਿੰਘ ਮੇਸੀ ਨੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਇਰਫਾਨ ਖਾਨ ਮੌਤ ਨਾਲ ਸਾਡੇ ਫਿਲਮੀ ਜਗਤ ਨੂੰ ਨਾ ਪੂਰਾ ਹੋਣ ਵਾਲਾ ਬਹੁਤ ਵੱਡਾ ਘਾਟਾ ਪਿਆ ਹੈ ਇਰਫਾਨ ਖਾਨ ਹਰਫਨ ਮੋਲਾ ਕਲਾਕਾਰ ਸੀ ਉਸਨੇ ਬਾਲੀਵੁੱਡ ਤੋ ਲੈ ਕੇ ਹਾਲੀਵੁੱਡ ਫਿਲਮਾਂ ਵਿੱਚ ਆਪਣੀ ਕਲ੍ਹਾਂ ਦਾ ਲੋਹਾ ਮਨਾਇਆ।ਗੁਰਜੰਟ ਸਿੰਘ ਘੁਮਾਣ, ਸੂਖਵੀਰ ਘੁਮਾਣ, ਸੇਮੀ ਸਿੱਧੂ, ਸੁਖਵਿੰਦਰ ਜਨਾਲ, ਪ੍ਰੀਤ ਖੇਤਲਾ, ਨੀਲਕਮਲ ਰਾਣਾ, ਮੇਜ਼ਰ ਖੇਤਲਾ, ਤਰਸੇਮ ਸਿੰਘ ਆਦਿ ਨੇ ਇਰਫਾਨ ਖਾਨ ਦੀ ਮੌਤ ‘ਤੇ ਡੂੰਘਾਂ ਦੁੱਖ ਦਾ ਪ੍ਰਗਟਾਵਾ ਕੀਤਾ।

Comments