ਕੋਰੋਨਾ ਵਾਇਰਸ ਦੀ ਔਖੀ ਘੜੀ ‘ਚ ਸਾਥ ਦੇ ਰਹੇ ਜਵਾਨਾ ਦਾ ਸਨਮਾਨ


ਦਿੜਬਾ :- () :- ਭਾਰਤ ਦੇ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਜੈਅੰਤੀ ਉੱਪਰ ਕਾਂਗਰਸ ਹਾਈ ਕਮਾਂਡ ਦੇ ਹੁਕਮਾਂ ਉੱਪਰ ਅੱਜ ਮੇਰੇ ਵਿਧਾਨ ਸਭਾ ਹਲਕਾ ਦਿੜਬਾ ਵਿੱਚ ਅਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਕਰੋਨਾ ਵਾਇਰਸ ਬਿਮਾਰੀ ਖਿਲਾਫ ਲੜਾਈ ਲੜਨ ਵਿੱਚ ਯੋਗਦਾਨ ਪਾ ਰਹੇ ਹਲਕਾ ਦਿੜਬਾ ਦੇ ਸਭ ਤੋ ਵੱਡੇ ਪਿੰਡ ਛਾਜਲੀ ਪੁਲਿਸ ਸਟੇਸ਼ਨ ਦੇ ਪੁਲਿਸ਼ ਮੁਲਾਜਮਾਂ, ਹਸਪਤਾਲ ਦੇ ਸਮੂਹ ਮੁਲਾਜ਼ਮਾਂ ਨੂੰ ਸਾਡੇ ਯੂਥ ਕਾਂਗਰਸ ਟੀਮ ਦੁਆਰਾ ਸਨਮਾਨਿਤ ਕਰਨ ਦੀ ਸੁਰੂਆਤ ਕੀਤੀ ਗਈ।ਆਲ ਇੰਡੀਆ ਯੂਥ ਕਾਂਗਰਸ ਦੇ ਕੌਮੀ ਸਕੱਤਰ ਜਗਦੇਵ ਗਾਗਾ ਨੇ ਪੱਤਰਕਾਰ ਸਾਹਿਬਾਨਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਪੂਰੇ ਵਿਸ਼ਵ ਸਮੇਤ ਭਾਰਤ ਵਿੱਚ ਵੀ ਕਰੋਨਾ ਵਰਗੀ ਭਿਆਨਕ ਮਹਾਂਮਾਰੀ ਬਿਮਾਰੀ ਫੈਲ ਰਹੀ ਹੈ।ਇਸ ਮੁਸ਼ਕਿਲ ਸਮੇਂ ਜਦੋਂ ਲੋਕ ਅਪਣੀ ਜਾਨ ਬਚਾ ਕੇ ਘਰਾ ਵਿੱਚ ਛੁੱਪਣ ਲਈ ਮਜਬੂਰ ਹਨ,ਉੱਥੇ ਹੀ ਇਸ ਸਮੇਂ ਜਨਤਾ ਦੀ ਰੱਖ਼ਿਆ ਲਈ ਪੁਲਸ ਮੁਲਾਜ਼ਮ, ਡਾਕਟਰ ਸਾਹਿਬਾਨ, ਮੈਡੀਕਲ ਅਦਾਰਿਆ ਦੇ ਮੁਲਾਜ਼ਮ, ਪੱਤਰਕਾਰ ਸਾਹਿਬਾਨ,ਸਫਾਈ ਕਰਮਚਾਰੀ ਆਦਿ ਅਪਣੀ ਜਾਨ ਜੋਖ਼ਮ ਵਿੱਚ ਪਾ ਕੇ 'ਜਨਤਾ ਕਰਫਿਊ' ਦੌਰਾਨ ਲੋਕ ਸੇਵਾ ਵਿੱਚ ਲੱਗੇ ਹੋਏ ਹਨ।ਸਾਨੂੰ ਇਹਨਾਂ ਸਭ ਉੱਪਰ ਬਹੁਤ ਮਾਣ ਹੈ।ਇਸ ਮੌਕੇ ਦਵਿੰਦਰ ਛਾਜਲੀ ਸੈਕਟਰੀ ਪੰਜਾਬ ਯੂਥ ਕਾਂਗਰਸ, ਗੁਰਸੇਵਕ ਰਟੌਲਾ ਵਾਇਸ ਪ੍ਧਾਨ ਦਿੜਬਾ ਯੂਥ ਕਾਂਗਰਸ, ਰਾਜਵੀਰ ਸਿੰਘ ਤੇ ਸਤਗੁਰ ਸਿੰਘ (ਦੋਵੇ ਜਿਲਾ ਪੀ੍ਸ਼ਦ ਮੈਂਬਰ), ਸੁਖ਼ਮਨ ਛਾਜਲੀ, ਲਖਵਿੰਦਰ ਸਿੰਘ ਲੱਖੀ, ਮੋਹਨ ਕਾਲਾ, ਕਾਲਾ ਗੱਟੂ ਤੇ ਅਜੈਬ ਸਿੰਘ ਹਾਜ਼ਰ ਸਨ।

Comments