ਘਰ ਬੈਠ ਕੇ ਲੋਕਾਂ ਨੂੰ ਕਾਊਸਲੰਗ ਕਰਕੇ ਕੀਤਾ ਜਾ ਰਿਹਾ ਜਾਗਰੂਕ


ਦਿੜਬਾ ਮੰਡੀ :- () 21 ਅਪੈ੍ਰਲ 2020 :- ਜ਼ਿਲ੍ਹਾਂ ਪ੍ਰਸਾਸਨ ਅਤੇ ਨਹਿਰੂ ਯੂਵਾ ਕੇਂਦਰ ਸੰਗਰੂਰ ਦੇ ਜ਼ਿਲਾਂ ਯੂਥ ਕੋਆਡੀਨੇਟਰ ਦੇ ਦਿਸਾ ਨਿਰਦੇਸ ਹੇਠ ਕੋਰੋਨਾ ਵਾਇਰਸ ਤੋਂ ਵੱਧ ਰਹੇ ਖਤਰੇ ਤੋ ਨਜਿੱਠਣ ਲਈ ਬਲਾਕ ਇੰਚਾਰਜ ਸੂਭਮ ਗਰਗ ਦੀ ਅਗਵਾਈ ਹੇਠ ਲੋਕਾਂ ਨੂੰ ਕੋਰੋਨਾ ਵਾਇਰਸ ਤੋ ਬਚਾਓ ਲਈ ਘਰ ਬੈਠ ਕੇ ਆਨ ਲਾਇਨ ਕਾਊਸਲੰਿਗ ਕਰਕੇ ਆਰੋਯਗ ਅਤੇ ਦੀਕਸ਼ਾ ਐਪ ਦੁਆਰਾ ਜਾਗਰੂਕ ਕੀਤਾ ਜਾ ਰਿਹਾ ਹੈ।ਜਾਣਕਾਰੀ ਦਿੰਦਿਆ ਸੂਭਮ ਗਰਗ ਬਲਾਕ ਇੰਚਾਰਜ ਨੇ ਦੱਸਿਆ ਕਿ ਸਰਕਾਰ ਦੀਆ ਹਦਾਇਤਾਂ ਅਨੁਸਾਰ ਆਨਲਾਇਨ ਇੰਟਰਨੈਟ ਦੀ ਸਹੂਲਤ ਨਾਲ ਲੋਕਾਂ ਨੂੰ ਘਰ ਰਹਿਣ ਲਈ ਅਪੀਲ ਕੀਤੀ ਜਾ ਰਹੀ ਹੈ ਉਨ੍ਹਾ ਦੱਸਿਆ ਕਿ ਸਰਕਾਰ ਵੱਲੋ ਜਾਰੀ ਐਪ ਨੂੰ ਮੋਬਾਇਲ ਵਿੱਚ ਇੰਸਟਾਲ ਕਰਵਾ ਕੇ ਕੋਰੋਨਾ ਵਾਇਰਸ ਤੋ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।

Comments