ਸੂਬਾ ਸਕੱਤਰ ਸਤਨਾਮ ਸੱਤਾ ਤੇ ਕੌਮੀ ਸਕੱਤਰ ਜਗਦੇਵ ਗਾਗਾ ਨੇ 210 ਜਰੂਰਤਮੰਦ ਪਰਿਵਾਰਾ ਅਤੇ ਝੁੱਗੀ ਝੋਂਪੜੀਆਂ ਵਾਲਾ ਨੂੰ ਰਾਸ਼ਨ ਵੰਡ ਗਿਆ



ਦਿੜਬਾ ਮੰਡੀ :- ਆਲ ਇੰਡੀਆ ਯੂਥ ਕਾਂਗਰਸ ਦੇ ਪ੍ਧਾਨ ਸੀ੍ ਨਿਵਾਸ਼ ਬੀ.ਵੀ. ਨੂੰ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਧਾਨ ਬਣਨ 'ਤੇ ਅੱਜ ਇੱਕ ਸਾਲ ਪੂਰਾ ਹੋਣ ਤੇ ਸੀਨੀਅਰ ਕਾਂਗਰਸੀ ਸੂਬਾ ਸਕੱਤਰ ਸਤਨਾਮ ਸੱਤਾ ਤੇ ਯੂਥ ਕਾਂਗਰਸ ਦੇ ਕੌਮੀ ਸਕੱਤਰ ਜਗਦੇਵ ਗਾਗਾ ਇੰਚਾਰਜ ਹਿਮਾਚਲ ਪ੍ਦੇਸ਼ ਦੀ ਅਗਵਾਈ ਹੇਠ ਦਿੜਬਾ ਵਿਖ਼ੇ ਝੁੱਗੀ ਝੋਂਪੜੀਆਂ ਤੇ ਅਲੱਗ ਅਲੱਗ ਵਾਰਡਾ ਵਿੱਚ  'ਸੰਘਰਸ਼ ਸੇਵਾ ਅਤੇ ਸਮੱਪਰਣ ਦਾ ਇੱਕ ਸਾਲ" ਸਲੋਗੰਨ ਅਧੀਨ 210 ਜਰੂਰਤਮੰਦ ਪਰਿਵਾਰਾ ਅਤੇ ਝੁੱਗੀ ਝੋਂਪੜੀਆਂ ਵਾਲਾ ਨੂੰ ਰਾਸ਼ਨ ਵੰਡ ਗਿਆ।ਇਸ ਮੌਕੇ ਜਗਦੇਵ ਗਾਗਾ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਗਰੀਬਾ, ਲੋੜਵੰਦਾ, ਕਿਸਾਨਾਂ, ਮਜਦੂਰਾ ਤੇ ਨੌਜਵਾਨਾਂ ਦੇ ਹਿੱਤਾ ਦੀ ਲੜਾਈ ਲੜਦੀ ਹੈ ਤੇ ਜਰੂਰਤਮੰਦ ਲੋਕਾ ਦੀ ਹਰ ਸਮੇਂ ਮਦਦ ਕਰਦੀ ਹੈ।ਉਹਨਾਂ ਕਿਹਾ ਕਿ ਸਾਡੇ ਆਲ ਇੰਡੀਆ ਯੂਥ ਕਾਂਗਰਸ ਪ੍ਧਾਨ ਬੀ.ਵੀ.ਨਿਵਾਸ਼ ਨੂੰ ਅੱਜ ਬਣੇ ਹੋਏ ਇੱਕ ਸਾਲ ਹੋ ਗਿਆ ਹੈ।ਜਿਸ ਦਿਨ ਤੋ ਉਹ ਪ੍ਧਾਨ ਬਣੇ ਹਨ ਉਸ ਦਿਨ ਤੋ ਹੀ ਸੀ੍ ਰਾਹੁਲ ਗਾਂਧੀ ਦੀ ਸੋਚ ਅਨੁਸਾਰ ਤੇ ਆਲ ਇੰਡੀਆ ਯੂਥ ਕਾਂਗਰਸ ਦੇ ਇੰਚਾਰਜ਼ ਸੀ੍ ਕਿ੍ਸ਼ਨਾ ਅਲਾਵਰੂ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਲੋਕ ਭਲਾਈ ਦੇ ਕੰਮ ਕਰ ਰਹੇ ਹਨ।ਜਿੱਥੇ ਉਹ ਮੋਦੀ ਸਰਕਾਰ ਦੀਆ ਦਮਨਕਾਰੀ ਨੀਤੀਆਂ ਖਿਲਾਫ਼ ਲੜ ਰਹੇ ਹਨ ਉੱਥੇ ਹੀ ਲੋਕ ਭਲਾਈ ਦੇ ਕੰਮ ਜਿਵੇਂ ਕਿ ਕੇਰਲਾ ਵਿੱਚ ਪਿਛਲੇ ਸਮੇਂ ਹੜ ਦੌਰਾਨ  ਸੇਵਾ ਕੀਤੀ ਗਈ ਤੇ ਹੁਣ ਕਰੌਨਾਂ ਦੌਰਾਨ ਜਿਸ ਦਿਨ ਤੋ ਲਾਕ ਡਾਊਨ ਲੱਗਾ ਹੋਈਆ ਹੈ ਉਸ ਦਿਨ ਤੋ ਹੀ ਸੀ੍ਨਿਵਾਸ਼ ਜੀ ਲੋਕਾ ਨੂੰ ਰਾਸ਼ਨ,ਦਵਾਈਆਂ ਤੇ ਜਰੂਰਤ ਦਾ ਸਮਾਨ ਮਹੁੱਇਆ ਕਰਵਾ ਰਹੇ ਹਨ ਤੇ ਅੱਜ ਕੱਲ ਬਿਹਾਰ ਤੇ ਆਸ਼ਮ ਵਿੱਚ ਜਿੱਥੇ ਹੜ ਕਾਰਨ ਲੋਕਾ ਨੂੰ ਜਰੂਰਤ ਦਾ ਸਮਾਨ ਨਹੀਂ ਮਿਲ ਰਿਹਾ ਉੱਥੇ ਸ੍ਰੀ ਨਿਵਾਸ਼ ਬੀ.ਵੀ. ਆਪਣੀ ਯੂਥ ਕਾਂਗਰਸ ਦੀ ਟੀਮ ਨੂੰ ਨਾਲ ਲੈ ਕੇ ਲੋਕਾ ਦੀ ਸੇਵਾ ਕਰ ਰਹੇ ਹਨ।ਜਗਦੇਵ ਗਾਗਾ ਨੇ ਕਿਹਾ ਕਿ ਅਜਿਹੇ ਕਾ੍ਂਤੀਕਾਰੀ ਪ੍ਧਾਨ ਨੂੰ ਲੋਕ ਭਲਾਈ ਦੇ ਕੰਮ ਕਰਦੇ ਹੋਏ ਵੇਖਕੇ ਸਾਨੂੰ ਵੀ ਰਾਜਨੀਤੀ ਦੇ ਨਾਲ ਨਾਲ ਲੋਕ ਸੇਵਾ ਕਰਨ ਦੀ ਪੇ੍ਣਾ ਮਿਲਦੀ ਹੈ।ਉਹਨਾਂ ਇੱਕ ਆਮ ਸਧਾਰਨ ਪਰਿਵਾਰ ਦੇ ਨੌਜਵਾਨ ਨੂੰ ਆਲ ਇੰਡੀਆਂ ਯੂਥ ਕਾਂਗਰਸ ਦੇ ਪ੍ਧਾਨ ਬਣਾਉਣ ਤੇ ਸੀ੍ਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ, ਸੀ੍ ਕਿ੍ਸ਼ਨਾ ਅਲਾਵਾਰੂ ਸਮੇਤ ਸਮੁੱਚੀ ਕੇਂਦਰੀ ਹਾਈਕਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਜੱਸੀ ਨੰਬਰਦਾਰ ਪ੍ਧਾਨ ਟਰੱਕ ਯੁੂਨੀਅਨ ਦਿੜਬਾ, ਦਾਰੀ ਨੰਬਰਦਾਰ, ਗੋਗੀ ਖ਼ੋਪੜਾ, ਬਸ਼ੀਰਾ ਬੇਗਮ ਜਿਲਾ ਸਕੱਤਰ ਮਹਿਲਾ ਕਾਂਗਰਸ, ਮਨਜੀਤ ਕੌਰ, ਹਰਜੀਤ ਕੌਰ, ਵਿੱਕੀ ਧੀਮਾਨ, ਗੁਰਸੇਵਕ ਰਟੌਲਾ, ਬਲਵੀਰ ਸਿੰਘ ਮਾਨ ਯੂਥ ਆਗੂ, ਨਿਰਮਲ ਦੁੱਲਟ ਮੈਂਬਰ ਪੰਜਾਬ ਯੂਥ ਡਿਵੈਲਪਮੈਂਟ ਬੋਰਡ, ਸਰਪੰਚ ਪ੍ਰਿਤਪਾਲ ਜਨਾਲ, ਗੁਰਵਿੰਦਰ ਸਿੱਧੂ, ਲਵਪ੍ਰੀਤ ਸੰਧੂ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।

Comments