ਸੰਗਰੂਰ ਤੋ ਨਿਊਜ 18 ਦੇ ਪੱਤਰਕਾਰ ਵਿਨੋਦ ਕੁਮਾਰ ਦਿੜਬਾ ਦਾ ਦਿਹਾਂਤ


 ਦਿੜਬਾ ਮੰਡੀ, 29 ਅਗਸਤ () ਨਿਊਜ਼.18 ਚੈਂਨਲ ਜਿਲਾ•ਾਂ ਸੰਗਰੂਰ ਦੇ ਪੱਤਰਕਾਰ ਵਿਨੋਦ ਕੁਮਾਰ ਗੋਇਲ ਦਿੜਬਾ ਦੀ ਅੱਜ ਅਚਾਨਕ ਸਵੇਰੇ  ਬੇਵਕਤੀ ਮੌਤ ਹੋ ਗਈ ਹੈ। ਉਨ•ਾਂ ਦੀ ਮੌਤ ਨਾਲ ਪਰਿਵਾਰ ਤੋਂ ਇਲਾਵਾ ਇਲਾਕੇ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉਹ 45 ਵਰਿਆਂ ਦੀ ਉਮਰ 'ਚ ਆਪਣੇ ਪਿੱਛੇ ਬਿਰਧ ਮਾਤਾ, ਇੱਕ ਭਰਾ, ਦੋ ਲੜਕੀਆਂ, ਇੱਕ ਪੁੱਤਰ ਸਮੇਤ ਵਿਧਵਾ ਪਤਨੀ ਰੇਨੂ ਬਾਲਾ ਨੂੰ ਰੌਂਦੇ ਕੁਰਲਾਉਂਦੇ ਛੱਡ ਗਿਆ ਹੈ। ਉਸ ਦੇ ਭਰਾ ਪੱਤਰਕਾਰ ਸੰਜੀਵ ਗੋਇਲ ਦੇ ਦੱਸਿਆ ਕਿ ਉਹ ਕੁਝ ਦਿਨਾਂ ਤੋ ਮਾਮੂਲੀ ਬਿਮਾਰ ਚੱਲ ਰਿਹਾ ਸੀ। ਅੱਜ ਸਵੇਰੇ ਉਸ ਨੂੰ ਅਚਾਨਕ ਹੀ ਘਬਰਾਹਟ ਹੋਈ ਅਤੇ ਉਹ ਕੁੱਝ ਹੀ ਮਿੰਟਾਂ ਵਿੱਚ ਹੀ ਦਮ ਤੋੜ ਗਿਆ। ਸਿਹਤ ਵਿਭਾਗ ਵਲੋਂ ਸ਼ੱਕ ਦੇ ਅਧਾਰ ਤੇ ਵਿਨੋਦ ਕੁਮਾਰ ਅਤੇ ਉਸ ਦੇ ਸਾਰੇ ਪਰਿਵਾਰਕ ਮੈਂਬਰਾਂ ਦਾ ਕੋਰੋਨਾ ਟੈਸਟ ਵੀ ਕੀਤਾ ਗਿਆ। ਇਸ ਅਣਹੌਣੀ ਮੌਤ ਤੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਸੰਸਦ ਮੈਂਬਰ ਭਗਵੰਤ ਮਾਨ, ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ, ਹਰਪਾਲ ਸਿੰਘ ਚੀਮਾ ਨੇਤਾ ਵਿਰੋਧੀ ਧਿਰ, ਐਸ.ਡੀ.ਐਮ ਡਾਂ ਸਿਮਰਪ੍ਰੀਤ ਕੌਰ, ਨਾਇਬ ਤਹਿਸੀਲਦਾਰ ਗੁਰਬੰਸ ਸਿੰਘ, ਵਿਧਾਇਕ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ, ਵਿਧਾਇਕ ਸੁਰਜੀਤ ਸਿੰਘ ਧੀਮਾਨ, ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਲਜਾਰ ਸਿੰਘ ਮੂਣਕ, ਜਥੇਦਾਰ ਤੇਜਾ ਸਿੰਘ ਕਮਾਲਪੁਰ, ਦਰਸਨ ਸਿੰਘ ਸਿੱਧੂ ਸੇਵਾ ਮੁਕਤ ਤਹਿਸੀਲਦਾਰ, ਕਾਂਗਰਸ ਦੇ ਸੂਬਾ ਸਕੱਤਰ ਸਤਨਾਮ ਸਿੰਘ ਘੁਮਾਣ, ਭੁਪਿੰਦਰ ਸਿੰਘ ਘੁਮਾਣ, ਪੰਕਜ ਬਾਂਸਲ ਡਾਇਰੈਕਟਰ ਵਿਕਟੋਰੀਆਂ ਇਨਕਲੇਵ, ਕੌਮਾਂਤਰੀ ਕੋਚ ਗੁਰਮੇਲ ਸਿੰਘ, ਟਰੱਕ ਯੂਨੀਅਨ ਪ੍ਰਧਾਨ ਜਸਪਾਲ ਜੱਸੀ, ਨਗਰ ਪੰਚਾਇਤ ਦੇ ਪ੍ਰਧਾਨ ਬਿੱਟੂ ਖਾਨ, ਗੁਰਮੀਤ ਸਿੰਘ ਜੌਹਲ, ਆਜ਼ਾਦ ਪ੍ਰੈਸ ਕਲੱਬ ਦੇ ਪ੍ਰਧਾਨ ਹਰਬੰਸ ਸਿੰਘ ਛਾਜਲੀ,  ਹਰਮੇਸ ਮੇਸੀ, ਜੀ ਐਲ ਸਰਮਾ, ਅਜੈ ਗੋਇਲ,  ਸੂਭਮ ਗਰਗ, ਸੁਰੇਸ ਬਾਂਸਲ, ਸੁਖਵਿੰਦਰ ਵਿਰਕ ਆਦਿ ਨੇ ਗੋਇਲ ਪਰਿਵਰਾਰ ਨਾਲ ਦੁਖ ਸਾਂਝਾ ਕੀਤਾ ਹੈ।

Comments