ਐਮ ਐਲ ਏ ਸੁਰਜੀਤ ਸਿੰਘ ਧੀਮਾਨ ਨੇ ਕੀਤਾ ਵਾਰਡ ਨੰ. 6 ਅੰਦਰ ਸੀਵਰੇਜ ਅਤੇ ਇੰਟਰਲਾਕ ਪਾਉਣ ਦਾ ਉਦਘਾਟਣ

ਦਿੜਬਾ ਮੰਡੀ :- ਸ਼ਹਿਰ ਦੇ ਵਾਰਡ ਨੰ. 6 ਅੰਦਰ ਬਰਸਾਤੀ ਗੰਦੇ ਪਾਣੀ ਦੀ ਸਹੀ ਢੰਗ ਨਾਲ ਨਿਕਾਸੀ ਲਈ ਸੀਵਰੇਜ ਅਤੇ ਇੰਟਰਲਾਕ ਪਾਉਣ ਦੇ ਕੰਮ ਦੀ ਸ਼ੁਰੂਆਤ ਕੀਤੇ ਜਾਣ ਨਾਲ ਇਸ ਵਾਰਡ ਦੇ ਲੋਕਾਂ ਆਸ ਨੂੰ ਬੁੱਰ ਪੈਣਾ ਸ਼ੁਰੂ ਹੋਣ ਕਰਕੇ ਵਾਰਡ ਨਿਵਾਸੀਆਂ ਦੇ ਮਨਾਂ ਅੰਦਰ ਖੁੱਸ਼ੀ ਦੀ ਲਹਿਰ ਪਾਈ ਗਈ। ਇਸ ਵਾਰਡ ਅੰਦਰ  ਬਰਸਾਤੀ ਗੰਦੇ ਪਾਣੀ ਦੀ ਕਥਿੱਤ ਤੌਰ ਤੇ ਸਹੀ ਢੰਗ ਨਾਂ ਹੋਣ ਕਰਕੇ ਇਸ ਵਾਰਡ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਚਲੀ ਆ ਰਹੀ ਇਸ ਸਮਸਿਆ ਦੇ ਦੂਰ ਹੋਣ ਨਾਲ ਇਸ ਵਾਰਡ ਦੇ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ।
           ਇਸ ਮੌਕੇ ਸ੍ਰ. ਸੁਰਜੀਤ ਸਿੰਘ ਧੀਮਾਨ ਐਮ ਐਲ ਵਿਧਾਨ ਸਭਾ ਹਲਕਾ ਅਮਰਗੜ ਨੇ ਸ਼ਹਿਰ ਅੰਦਰ ਕਰਵਾਏ ਗਏ ਰਿਕਾਰਡਤੋੜ ਵਿਕਾਸ ਕਾਰਜਾਂ ਬਾਰੇ ਦਾਅਵਾ ਕਰਦਿਆਂ ਕਿਹਾ ਕਿ ਸ਼ਹਿਰ ਅੰਦਰ ਬਗੈਰ ਕਿਸੇ ਭੇਦਭਾਵ ਸਿਆਸਤ ਤੋਂ ਉਪਰ ਉਠਕੇ ਰਿਕਾਰਡਤੋੜ ਵਿਕਾਸ ਕਾਰਜ ਕਰਵਾਏ  ਹਨ ਅਤੇ ਕਰਵਾਏ ਵੀ ਜਾ ਰਹੇ ਹਨ। ਬਾਕੀ ਦੇ ਰਹਿੰਦੇ ਵਿਕਾਸ ਕਾਰਜਾਂ ਨੂੰ ਵੀ ਜਲਦੀ ਤੋਂ ਜਲਦੀ ਪੁਰੇ ਕਰਵਾਏ ਜਾ ਜਾਣਗੇ।
             ਇਸ ਮੌਕੇ ਬਿੱਟੂ ਖਾਨ ਪ੍ਰਧਾਨ ਨਗਰ ਪੰਚਾਇਤ ਦਿੜਬਾ ਨੇ ਐਮ ਐਲ ਏ ਸ੍ਰ. ਸੁਰਜੀਤ ਸਿੰਘ ਧੀਮਾਨ, ਧੀਮਾਨ ਪਰਿਵਾਰ, ਹਲਕਾ ਇੰਨਚਾਰਜ ਮਾ. ਅਜੈਬ ਸਿੰਘ ਰਟੋਲ ਅਤੇ ਮੁਹੱਲਾ ਵਾਸੀਆਂ ਦਾ ਧੰਨਵਾਦ  ਕਰਦੇ ਹੋਏ ਕਿਹਾ ਕਿ ਐਮ ਐਲ ਏ ਸ੍ਰ. ਸੁਰਜੀਤ ਸਿੰਘ ਧੀਮਾਨ ਅਤੇ ਧੀਮਾਨ ਪਰਿਵਾਰ ਦੀ ਅਣਥੱਕ ਮਿਹਨਤ ਅਤੇ ਯੋਗ ਅਗਵਾਈ ਸਦਕਾ ਸ਼ਹਿਰ ਅੰਦਰ ਬਗੈਰ ਕਿਸੇ ਭੇਦਭਾਵ ਸਿਆਸਤ ਤੋਂ ਉਪਰ ਉਠਕੇ ਰਿਕਾਰਡਤੋੜ ਵਿਕਾਸ ਕਾਰਜ ਕਰਵਾਏ  ਹਨ ਅਤੇ ਕਰਵਾਏ ਵੀ ਜਾ ਰਹੇ ਹਨ ਅਤੇ ਅੱਜ ਵੀ ਸ਼ਹਿਰ ਦੇ ਵਾਰਡ ਨੰ. 6 ਅੰਦਰ ਕਰੀਬ 24 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ਼  ਅਤੇ ਇੰਟਰਲਾਕ ਪਾਉਣ ਦੇ ਕਾਰਜ਼ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਨਾਲ ਇਸ ਵਾਰ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਚਲੀ ਆ ਰਹੀ ਸਮਸਿਆ ਤੋਂ ਕਾਫ਼ੀ ਰਾਹਤ ਮਿਲੇਗੀ । ਬਾਕੀ ਦੇ ਰਹਿੰਦੇ ਵਿਕਾਸ ਕਾਰਜਾਂ ਨੂੰ ਵੀ ਜਲਦੀ ਤੋਂ ਜਲਦੀ ਪੁਰੇ ਕਰਵਾਏ ਜਾ ਜਾਣਗੇ। ਸ਼ਹਿਰ ਅਤੇ ਪਿੰਡ ਅੰਦਰ ਰਿਕਾਰਡਤੋੜ ਵਿਕਾਸ ਕਾਰਜ ਕਰਵਾਏ ਜਾਣ ਨਾਲ ਸ਼ਹਿਰ ਅਤੇ ਪਿੰਡ ਦੀ ਕਾਇਆਕਲਪ ਬਦਲਕੇ ਰੱਖ ਦਿੱਤੀ ਜਾਵੇਗੀ।

 

Comments