ਮੋਬਾਇਲ ਫੋਨਾਂ 'ਤੇ ਵੱਜਦੀ ਕੋਰੋਨਾ ਵਾਇਰਸ ਦੀ ਟੋਨ ਤੋਂ ਲੋਕ ਹੋਏ ਪ੍ਰੇਸ਼ਾਨ, ਸਰਕਾਰ ਤੋ ਟੋਨ ਬੰਦ ਕਰਨ ਦੀ ਕੀਤੀ ਮੰਗ ।

 




ਦਿੜਬਾ ਮੰਡੀ, 07 ਅਗਸਤ (Dirba Live News) ਕੋਵਿਡ-19 ਮਹਾਂਮਾਰੀ ਦੇ ਬਚਾਅ ਲਈ ਵੱਖ-ਵੱਖ ਤਰ•ਾਂ ਦੇ ਸੁਝਾਅ ਦੇਣ ਵਾਲੀ ਮੋਬਾਇਲ ਟੋਨ ਹੁਣ ਲੋਕਾਂ ਲਈ ਭਾਰੀ ਪ੍ਰੇਸ਼ਾਨੀ ਦਾ ਕਾਰਨ ਬਣਦੀ ਜਾ ਰਹੀ ਹੈ। ਜਿਸ ਕਰਕੇ ਲੋਕਾਂ ਨੇ ਸਰਕਾਰ ਤੋ ਇਸ ਟੋਨ ਨੂੰ ਬੰਂਦ ਕਰਨ ਦੀ ਮੰਗ ਕੀਤੀ ਹੈ ਕਿÀੁਂਕਿ 20 ਤੋਂ 30 ਸੈਕਿੰਡ ਦਾ ਸਮਾਂ ਇਹ ਟੋਨ ਹੀ ਖਾ ਜਾਂਦੀ ਹੈ। ਜਿਸ ਕਰਕੇ ਕਿਸੇ ਵੀ ਐਮਰਜੈਂਸੀ ਵੇਲੇ ਫੋਨ ਕਰਨ ਤੋਂ ਬਾਅਦ ਲੋਕਾਂ ਨੂੰ ਮੁਸ਼ਕਿਲ ਖੜ•ੀ ਹੋਣ ਦਾ ਖਤਰਾ ਬਣਿਆ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਸਰਕਾਰ ਵੱਲੋਂ ਮੋਬਾਇਲ ਫੋਨ ਕੰਪਨੀਆਂ ਰਾਹੀਂ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਜਾਗਰੂਕ ਕਰਨ ਲਈ ਇੱਕ ਟੋਨ ਲਗਵਾਈ ਗਈ ਸੀ। ਜਿਹੜੀ ਲੋਕਾਂ ਨੂੰ ਫੋਨ ਕਰਨ ਤੋਂ ਪਹਿਲਾਂ ਕੋਰੋਨਾ ਵਾਇਰਸ ਦੇ ਲੱਛਣ ਅਤੇ ਬਚਾਅ ਸਬੰਧੀ 20-30 ਸੈਕਿੰਡ ਦਾ ਸੰਦੇਸ਼ ਦਿੰਦੀ ਹੈ, ਪਰ ਹੁਣ ਇਹ ਰਿੰਂਗ ਟੋਨ ਲੋਕਾਂ ਲਈ ਵੱਡੀ ਮੁਸੀਬਤ ਬਣ ਚੁੱਕੀ ਹੈ ਅਤੇ ਲੋਕ ਇਸ ਟੋਨ ਨੂੰ ਸੁਣ ਕੇ ਬੂਰੀ ਤਰ•ਾਂ ਥੱਕ ਤੇ ਅੱਕ ਚੁੱਕੇ ਹਨ। ਜਿਸ ਕਰਕੇ ਦੁੱਖੀ ਹੋਏ ਲੋਕਾਂ ਨੇ ਸਰਕਾਰ ਕੋਲੋ ਮੰਗ ਕੀਤੀ ਹੈ ਕਿ ਇਸ ਮੋਬਾਇਲ ਟੋਨ ਨੂੰ ਬੰਦ ਕੀਤਾ ਜਾਵੇ। ਕੋਰੋਨਾ ਵਾਇਰਸ ਤੋਂ ਬਚਾਅ ਦਾ ਸੰਦੇਸ਼ ਦੇਣ ਵਾਲੀ ਟੋਨ ਹੁਣ ਬੇਲੋੜੀ ਹੋ ਗਈ ਹੈ ਕਿÀੁਂਕਿ ਲੋਕਾਂ ਨੂੰ ਕੋਰੋਨਾ ਵਾਇਰਸ ਬਾਰੇ ਪੂਰਾ ਪਤਾ ਲੱਗ ਚੁੱਕਿਆ ਹੈ। ਜਿਸ ਕਰਕੇ ਇਹ ਟੋਨ ਬੰਦ ਹੋਣੀ ਚਾਹੀਦੀ ਹੈ। ਜੇਕਰ ਕਿਤੇ ਮੁਸੀਬਤ 'ਚ ਫਸ ਚੁੱਕੇ ਵਿਅਕਤੀ ਨੂੰ ਫੋਨ ਕਰਨਾ ਪੈ ਜਾਵੇ ਤਾਂ ਇਹ ਟੋਨ ਹੀ ਭਾਰੀ ਮੁਸੀਬਤ ਬਣ ਜਾਂਦੀ ਹੈ। ਹੁਣ ਇਸ ਮੁਸੀਬਤ ਤੋਂ ਖਹਿੜਾ ਛੁਡਵਾਇਆ ਜਾਣਾ ਚਾਹੀਦਾ ਹੈ। ਇਸ ਸਬੰਧੀ ਨੰਬਰਦਾਰ ਜਤਿੰਦਰ ਕੁਮਾਰ ਪੱਪੂ, ਪ੍ਰਧਾਨ ਸ੍ਰੀਰਾਮ ਗੋਇਲ, ਪ੍ਰਧਾਨ ਸਤਗੁਰ ਸਿੰਘ ਘੁਮਾਣ, ਨੀਲ ਕਮਲ ਰਾਣਾ, ਰਵਿੰਦਰ ਕੁਮਾਰ ਨਾਨਕ, ਰਵਿੰਦਰ ਕੁਮਾਰ ਬਿੰਦੂ, ਠੇਕੇਦਾਰ ਭੀਮ ਸੈਨ ਗਰਗ, ਰਾਕੇਸ ਕੁਮਾਰ ਚਾਰਲੀ ਆਦਿ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਸੰਦੇਸ਼ ਦੇਣ ਵਾਲੀ ਰਿੰਂਗ ਟੋਨ ਮੋਬਾਇਲ ਫੋਨ 'ਤੇ ਲਾਇਆ ਜਾਣਾ ਕੰਪਨੀਆਂ ਦੀ ਮਜਬੂਰੀ ਹੋ ਸਕਦੀ ਹੈ। ਜੇਕਰ ਇਸ ਟੋਨ ਨੂੰ ਬੰਦ ਨਹੀਂ ਕੀਤਾ ਜਾ ਸਕਦਾ ਤਾਂ ਇਸ ਦਾ ਸਮਾਂ ਘਟਾਇਆ ਜਾਣਾ ਚਾਹੀਦਾ ਹੈ। ਤਾਂ ਕਿ ਸਮੇਂ ਦੀ ਬੱਚਤ ਵੀ ਹੋ ਸਕੇ ਅਤੇ ਲੋਕਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਵੀ ਨਾ ਕਰਨਾ ਪਵੇ। ਕੋਵਿਡ-19 ਮਹਾਂਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਰਕਾਰ ਕੋਲ ਹੋਰ ਬੜੇ ਸਾਧਨ ਹਨ। ਜਿਸ ਕਰਕੇ ਮੋਬਾਇਲ 'ਤੇ ਲੱਗੀ ਹੋਈ ਕੋਰੋਨਾ ਵਾਇਰਸ ਵਾਲੀ ਟੋਨ ਨੂੰ ਬੰਦ ਕਰਨਾ ਚਾਹੀਦਾ ਹੈ ਕਿਉਂਕਿ ਜੇਕਰ ਕਿਸੇ ਦੁਰਘਟਨਾ ਵੇਲੇ ਐਬੂਲੈਂਸ ਬੁਲਾਉਣੀ ਪੈ ਜਾਵੇ ਜਾ ਹੋਰ ਕੋਈ ਐਂਮਰਜੈਸੀ ਹਾਲਾਤ ਹੋਣ ਤਾਂ 30 ਤੋਂ 40 ਸੈਕਿੰਡ ਦਾ ਸਮਾਂ ਇਹ ਰਿੰਗ ਟੋਨ ਹੀ ਖਾ ਜਾਂਦੀ ਹੈ। ਜਿਸ ਕਰਕੇ ਇਹ ਸਭ ਕੁਝ ਧਿਆਨ ਵਿੱਚ ਰੱਖਦੇ ਹੋਏ ਟੋਨ ਬੰਂਦ ਕੀਤੀ ਜਾਣੀ ਚਾਹੀਦੀ ਹੈ। ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ ।

Comments