ਸੈਮਸੈਗ ਦਾ A7 ਡਿੱਗਿਆ ਮੋਬਾਈਲ ਵਾਪਸ ਕੀਤਾ

 

ਧਰਮਗੜ੍ਹ ਵਿਖੇ ਲਵਪ੍ਰੀਤ ਸਿੰਘ ਜੋ ਘਰ ਤੋ ਸਾਧਾਰਨ ਪਰਿਵਾਰ ਦਾ ਮੁੰਡਾ ਹੈ ਪਰ ਦਿਲ ਤੋਂ ਅਮੀਰ ਹੈ ਜਿਸ ਦੀ ਉਮਰ 16 ਸਾਲ ਹੈ  ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਜਿਸ ਨੇ ਜਗਸੀਰ ਸਿੰਘ ਫੌਜੀ ਖਨਾਲ ਕਲਾਂ ਦਾ ਸੈਮਸੈਗ ਦਾ A7  ਡਿੱਗਿਆ ਮੋਬਾਈਲ ਵਾਪਸ ਕੀਤਾ, ਫੋਨ ਆਉਣ ਤੇ ਆਪਣਾ ਪਤਾ ਦੱਸ ਕੇ ਮੋਬਾਇਲ ਜਗਸੀਰ ਸਿੰਘ ਫੌਜੀ ਖਨਾਲ ਕਲਾਂ ਨੂੰ ਦਿੱਤਾ ਫੌਜੀ ਸਾਬ ਨੇ ਧੰਨਵਾਦ ਕੀਤਾ ਤੇ ਸਤਿਕਾਰ ਵਜੋਂ ਲਵਪ੍ਰੀਤ ਸਿੰਘ ਨੂੰ ਇਨਾਮ ਵੀ ਦਿੱਤਾ  ਇਸ ਮੌਕੇ ਸੁਖਵਿੰਦਰ ਸਿੰਘ ਦੋਦੜਾ ਸਤਨਾਮ ਸਿੰਘ ਪੇਂਟਰ ਆਦਿ ਹਾਜਰ ਸਨ

Comments