ਚੇਅਰਮੈਨ ਰਜਿੰਦਰ ਸਿੰਘ ਗਿੱਲ ਦੀ ਯੋਗ ਅਗਵਾਈ ਚ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਨਵੀਂ ਉਮੀਦ ਫਾਊਂਡੇਸ਼ਨ ਦਿੜਬਾ ਨੇ ਹਰ ਸਾਲ ਦੀ ਤਰ੍ਹਾਂ ਤੂਤਾਂ ਵਾਲਾ ਖੂਹ ਤੇ ਬੂਟੇ ਲਗਾ ਕੇ ਮਨਾਇਆ ਇਸ ਸਮੇਂ ਸਕੱਤਰ ਨਿਰਮਲ ਸਿੰਘ ਦਿੜ੍ਹਬਾ ਨੇ ਦੱਸਿਆ ਕਿ ਪਿਛਲੇ ਸਾਲ ਵੀ ਸੰਸਥਾ ਵੱਲੋਂ ਸ਼ਹੀਦ ਊਧਮ ਸਿੰਘ ਦੀ ਯਾਦ ਵਿੱਚ ਜਿਹੜੇ ਬੂਟੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿੜ੍ਹਬਾ ਅਤੇ ਨਗਰ ਪੰਚਾਇਤ ਦਫ਼ਤਰ ਦੇ ਸਾਹਮਣੇ ਲਗਾਏ ਗਏ ਸਨ ਜਿਹੜੇ ਕਿ ਹੁਣ ਬਹੁਤ ਵੱਡੇ ਹੋ ਚੁੱਕੇ ਹਨ ਇਸੇ ਤਰ੍ਹਾਂ ਸੰਸਥਾ ਵੱਲੋਂ ਲਗਾਇਆ ਗਿਆ ਕਮਾਲਪੁਰ ਰੋਡ ਪਾਣੀ ਵਾਲੀ ਟੈਂਕੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਨਾਂਅ ਤੇ ਜੋ ਜੰਗਲ ਲਗਾਇਆ ਗਿਆ ਸੀ ਉਹ ਵੀ ਸਾਰੇ ਬੂਟੇ 100 ਤੀਸ਼ਤ ਚੱਲ ਪਏ ਹਨ ਅਤੇ ਦਰੱਖਤ ਬਣਨ ਵੱਲ ਵਧ ਰਹੇ ਹਨ ਇਸ ਸਮੇ ਉਪ ਚੇਅਰਮੈਨ ਬਲਵਿੰਦਰ ਸਿੰਘ ਰਣਧੀਰ ਸਿੰਘ ਖਜਾਨਚੀ ਮਾਸਟਰ ਪ੍ਰਗਟ ਸਿੰਘ ਰਾਜੀਵ ਕੁਮਾਰ ਗਾਂਧੀ ਸੁਖਬੀਰ ਦਾਸ ਜੀ ਹਾਜ਼ਰ ਸਨ
Comments
Post a Comment