ਬੂਟੇ ਲਗਾ ਕੇ ਮਨਾਇਆ ਬੱਚੇ ਦਾ ਜਨਮ ਦਿਵਸ

ਦਿੜਬਾ ਮੰਡੀ :- (8 ਅਗਸਤ 2020) :- ਦਿੜਬਾ ਨਿਵਾਸੀ ਮਹਿੰਦਰ ਪਾਲ ਨੇ ਆਪਣੇ ਪੋਤੇ ਆਯਾਸ ਸਿੰਗਲਾ ਦਾ ਜਨਮ ਦਿਨ ਸਰਵਹਿੱਤਕਾਰੀ ਮੰਦਰ ਵਿੱਦਿਆ ਮੰਦਰ ਦਿੜਬਾ ਵਿਖੇ ਬੂਟੇ ਲਗਾ ਕੇ ਮਨਾਇਆ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਦਿੜਬਾ ਦੇ ਮਹਿੰਦਰ ਪਾਲ ਨੇ ਆਪਣੇ ਪੋਤੇ ਆਯਾਸ ਸਿੰਗਲਾ ਜਨਮ ਦਿਨ ਸਕੂਲ ਵਿਖੇ ਬੂਟੇ ਲਗਾ ਕੇ ਜਨਮ ਦਿਨ ਮਨਾਇਆ ਗਿਆ।ਜਾਣਕਾਰੀ ਦਿੰਦਿਆ ਮਹਿੰਦਰ ਪਾਲ ਨੇ ਦੱਸਿਆ ਕਿ ਜਿੰਦਗੀ ਵਿੱਚ ਰੁੱਖਾ ਦੀ ਬਹੁਤ ਮਹੱਤਤਾ ਹੈ ਜਿਸ ਨੂੰ ਦੇਖਦੇ ਹੋਏ ਉਨ੍ਹਾਂ ਆਪਣੇ ਪੋਤੇ ਦੇ ਜਨਮ ਦਿਨ ਸਕੂਲ ਵਿਖੇ ਬੂਟੇ ਲਗਾ ਕੇ ਮਨਾਇਆ।ਉਨ੍ਹਾਂ ਕਿਹਾ ਕਿ ਦਿਨੋ ਦਿਨ ਵਾਤਾਵਰਨ ਪ੍ਰਦੂਸਿਤ ਹੰੁਦਾ ਜਾ ਰਿਹਾ ਹੈ ਜਿਸ ਨੂੰ ਬਚਾਉਣਾ ਅਤਿ ਜਰੂਰੀ ਹੈ ਸਾਨੂੰ ਸ਼ਭ ਨੂੰ ਆਪਣੀ ਜਿੰਦਗੀ ਵਿੱਚ ਇੱਕ ਪੋਦਾ ਜਰੂਰ ਲਗਾਉਣਾ ਚਾਹੀਦਾ ਹੈ ਅਤੇ ਉਸ ਦੀ ਦੇਖਭਾਲ ਕਰਨੀ ਚਾਹੀਦੀ ਹੈ।ਇਸ ਮੌਕੇ ਪੀਟੀ ਹਰਪਾਲ ਸਿੰਘ, ਡਿੰਪਲ ਸਿੰਗਲਾ ਆਦਿ ਹਾਜ਼ਰ ਸਨ।


Comments