ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੜਬਾ ਨੇ ਪੀਐਚਸੀ ਕੋਹਰੀਆ ਵਿਖੇ ਲਗਾਇਆ ਧਰਨਾ



ਦਿੜਬਾ ਮੰਡੀ :- 1 ਅਗਸਤ 2020 :-  ਪੀਐਚਸੀ ਕੌਹਰੀਆਂ ਵਿਖੇ ਖਾਲੀ ਪਈਆਂ ਡਾਕਟਰਾਂ ਦੀਆਂ ਅਸਾਮੀਆ ਭਰਨ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾਂ ਇੰਚਾਰਜ ਗੁਲਜ਼ਾਰ ਸਿੰਘ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਆਗੂਆ ਵੱਲੋ ਰੋਸ ਪ੍ਰਦਰਸ਼ਨ ਕੀਤਾ ਗਿਆ।ਕੋਰੋਨਾ ਮਹਾਂਮਾਰੀ ਦੇ ਕਾਰਨ ਜਿੱਥੇ ਡਾਕਟਰਾ ਦੀ ਘਾਟ ਪਾਈ ਜਾ ਰਹੀ ਹੈ ਉੱਥੇ ਹੀ ਹਸਪਤਾਲ ਵਿੱਚੋ ਪਹਿਲਾਂ ਤੋ ਹੀ ਖਾਲੀ ਅਸਾਮੀ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜ਼ਿਕਰਯੌਗ ਹੈ ਕਿ ਪੀਐਚਸੀ ਕੋਹਰੀਆ ਹਸਪਤਾਲ ਜੋ ਕਿ ਐਮਰਜੈਸੀ ਸਹੂਲਤਾਂ ਲਈ ਇਲਾਕੇ ਵਿੱਚ ਇੱਕ ਹੀ ਹਸਪਤਾਲ ਹੈ ਜਿਸ ਅਧੀਨ 85 ਦੇ ਕਰੀਬ ਪਿੰਡ ਪੈਦੇ ਹਨ ਡਾਕਟਰਾਂ ਦੀ ਘਾਟ ਹੋਣ ਕਾਰਨ ਲੋਕਾਂ ਨੂੰ ਦੂਰ ਦੁਰਾਡੇ ਮਹਿੰਗੇ ਇਲਾਜ ਲਈ ਜਾਣਾ ਪੈਦਾ ਹੈ।ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਲਜ਼ਾਰ ਸਿੰਘ ਅਤੇ ਜਥੇਦਾਰ ਤੇਜਾ ਸਿੰਘ ਕਮਾਲਪੁਰ ਸਾਬਕਾ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਪੀਐਚਸੀ ਕੋਹਰੀਆ ਵਿਖੇ ਸੋਸ਼ਲ ਡਿਸਟੈਂਸ ਰੱਖ ਕੇ ਰੋਸ ਪ੍ਰਦਰਸਨ ਕੀਤਾ ਗਿਆ।ਇਸ ਮੌਕੇ ਹਲਕਾ ਇੰਚਾਰਜ ਗੁਲਜ਼ਾਰ ਸਿੰਘ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਕਾਂਗਰਸ ਦੀ ਸਰਕਾਰ ਦੌਰਾਨ ਹਸਪਤਾਲਾਂ ਵਿੱਚ ਲੰਮੇ ਸਮੇਂ ਤੋ ਹਲਕਾਂ ਦਿੜਬਾ ਦੇ ਹਸਪਤਾਲ ਵਿੱਚ ਕੋਹਰੀਆ ਵਿਖੇ ਡਾਕਟਰਾ ਦੀਆ ਅਸਾਮੀਆ ਨਹੀਂ ਭਰੀਆ ਗਈਆ।ਉਨ੍ਹਾਂ ਸਰਕਾਰ ਤੋ ਜਲਦ ਤੋ ਜਲਦ ਪੀਐਚਸੀ ਕੋਹਰੀਆ ਵਿਖੇ ਖਾਲੀ ਅਸਾਮੀਆ ਭਰਨ ਦੀ ਮੰਗ ਕੀਤੀ।ਉਨ੍ਹਾਂ ਕਿਹਾ ਕਿ ਜਦੋਂ ਤੱਕ 24 ਘੰਟੇ ਐਮਰਜੈਂਸੀ ਸੇਵਾਵਾਂ ਅਤੇ ਡਾਕਟਰਾਂ ਦੀਆਂ ਅਸਾਮੀਆ ਨਹੀਂ ਭਰੀਆ ਜਾਂਦੀਆਂ ਸ਼੍ਰੋਮਣੀ ਅਕਾਲੀ ਦਲ ਵੱਲੋ ਸੰਘਰਸ ਜਾਰੀ ਰਹੇਗਾ। 

Comments