ਸੂਬਾ ਸਕੱਤਰ ਸਤਨਾਮ ਸਿੰਘ ਸੱਤਾ ਨੇ ਚੱਲ ਰਹੇ ਵਿਕਾਸ ਕਾਰਜ਼ਾ ਦਾ ਜ਼ਾਇਜਾ ਲਿਆ

 

ਦਿੜਬਾ ਮੰਡੀ :- ਵਿਜੈਇੰਦਰ ਸਿੰਗਲਾ ਕੈਬਨਿਟ ਮੰਤਰੀ ਪੀਡਬਲਿਯੂਡੀ ਪੰਜਾਬ ਸਰਕਾਰ ਦੇ ਦਿਸਾ ਨਿਰਦੇਸ ਹੇਠ ਹਲਕਾ ਦਿੜਬਾ ਦੇ ਪਿੰਡਾ ਦੇ ਵਿਕਾਸ ਕਾਰਜ਼ਾ ਦੇ ਕੰਮਾ ਜਾਇਜ਼ਾ ਕਰਦੇ ਹੋਏ ਸੂਬਾ ਸਕੱਤਰ ਸਤਨਾਮ ਸਿੰਘ ਸੱਤਾ, ਕੋਮੀ ਯੂਥ ਸਕੱਤਰ ਜਗਦੇਵ ਗਾਗਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਜੈਇੰਦਰ ਸਿੰਗਲਾ ਕੈਬਨਿਟ ਮੰਤਰੀ ਪੀਡਬਲਿਯੂਡੀ ਪੰਜਾਬ ਸਰਕਾਰ ਦੀ ਯੌਗ ਅਗਵਾਈ ਅਤੇ ਦਿਸਾ ਨਿਰਦੇਸ ਹੇਠ ਦਿੜਬਾ ਹਲਕਾ ਵਿੱਚ ਵਿਕਾਸ ਕਾਰਜ਼ਾ ਆਰੰਭ ਕੀਤੇ ਗਏ ਹਨ ਕੈਪਟਨ ਸਰਕਾਰ ਦੌਰਾਨ ਵਿਜੈਇੰਦਰ ਸਿੰਗਲਾ ਕੈਬਨਿਟ ਮੰਤਰੀ ਪੀਡਬਲਿਯੂਡੀ ਪੰਜਾਬ ਸਰਕਾਰ ਦੀ ਅਗਵਾਈ ਹੇਠ ਹਲਕਾ ਦਿੜਬਾ ਦੇ ਪਿੰਡਾ ਵਿਖੇ ਵੱਡੀ ਪੱਧਰ ‘ਤੇ ਵਿਕਾਸ ਕਾਰਜ਼ ਕਰਵਾਏ ਜਾ ਰਹੇ ਹਨ।ਇਸ ਮੌਕੇ ਸੂਬਾ ਸਕੱਤਰ ਸਤਨਾਮ ਸਿੰਘ ਸੱਤਾ ਨੇ ਕੋਮੀ ਯੂਥ ਸਕੱਤਰ ਜਗਦੇਵ ਗਾਗਾ ਦੀ ਹਾਜ਼ਰੀ ਵਿੱਚ ਪਿੰਡ ਉਭਿਆ ਵਿਖੇ ਚੱਲ ਰਹੇ ਵਿਕਾਸ ਕਾਰਜ਼ਾ ਦਾ ਜਾਇਜਾ ਲਿਆ।ਕੋਮੀ ਯੂਥ ਸਕੱਤਰ ਜਗਦੇਵ ਗਾਗਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਹਲਕਾ ਦਿੜਬਾ ਵਿੱਚ ਵਿਕਾਸ ਕਾਰਜ਼ਾ ਵਿੱਚ ਕੋਈ ਘਾਟ ਨਹੀਂ ਛੱਡੀ ਜਾਵੇਗੀ।ਉਨ੍ਹਾਂ ਦੱਸਿਆ ਪੀਐਚਸੀ ਕੋਹਰੀਆ ਵਿਖੇ ਲੰਮੇ ਸਮੇਂ ਤੋ ਡਾਕਟਰਾਂ ਦੀ ਘਾਟ ਦਾ ਮਾਮਲਾ ਸਿਹਤ ਮੰਤਰੀ ਵਿੱਚ ਧਿਆਨ ਵਿੱਚ ਲ਼ਿਆਦਾ ਗਿਆ। ਉਨ੍ਹਾਂ ਭਰੋਸਾ ਦਿਵਾਇਆ ਕਿ ਜਲਦ ਹੀ ਡਾਕਟਰਾ ਦੀ ਘਾਟ ਨੂੰ ਪੂਰਾ ਕਰ ਦਿੱਤਾ ਜਾਵੇਗਾ।ਇਸ ਮੌਕੇ ਸਰਪੰਚ ਮਨਜੀਤ ਕੌਰ, ਰਾਮ ਉਭਿਆ, ਦਾਰੀ ਨੰਬਰਦਾਰ ਆਦਿ ਤੋ ਇਲਾਵਾ ਹੋਰ ਹਾਜ਼ਰ ਸਨ।

Comments