ਸਬ ਸੈਂਟਰ ਖਡਿਆਲ ਵਿਖੇ ਕੋਰੋਨਾ ਮਹਾਮਾਰੀ ਦਾ ਟੈਸਟ ਕਰਵਾਉਣ ਲਈ ਪ੍ਰੇਰਿਤ ਕੀਤਾ

 

ਦਿੜਬਾ ਮੰਡੀ:-  ਨੇੜਲੇ ਪਿੰਡ ਖਡਿਆਲ  ਦੇ ਸਬ ਸੈਂਟਰ ਵਿਖੇ ਸੀਨੀਅਰ ਮੈਡੀਕਲ ਅਫਸਰ  ਪੀ ਐਚ ਸੀ ਕੌਹਰੀਆਂ ਡਾ,ਤੇਜਿੰਦਰ ਸਿੰਘ ਜੀ ਦੇ ਹੁਕਮਾਂ ਮੁਤਾਬਕ ਕੋਰੋਨਾ ਮਹਾਮਾਰੀ ਦਾ ਟੈਸਟ ਕਰਵਾਉਣ ਲਈ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਡਾ,ਰਾਜਵੀਰ ਕੌਰ,ਅਮਨਦੀਪ ਕੌਰ ਸੀ ਐਚ ਓ,ਨਿਸਾ ਰਾਣੀ ਸੀ ਐਚ ਓ,ਅਤੇ ਜਸਵੀਰ ਕੌਰ w/aਦੀ ਟੀਮ ਨੇ ਸੈਂਪਲ ਲਏ।ਇਸ ਤੋਂ ਇਲਾਵਾ ਜਰਨੈਲ ਸਿੰਘ ਐਸ ਆਈ,ਹਰਚਰਨ ਸਿੰਘ ਐਮ ਪੀ ਡਬਲਿਊ,ਗੁਰਜੀਤ ਕੌਰ ਏ ਐਨ ਐਮ,ਹਰਜਿੰਦਰ ਕੌਰ ਏ ਐਨ ਐਮ ਵੱਲੋਂ ਲੋਕਾਂ ਨੂੰ ਟੈਸਟ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ।ਅਤੇ ਆਈ ਟੀਮ ਦਾ ਸਹਿਯੋਗ ਕੀਤਾ।ਖਡਿਆਲ ਪਿੰਡ ਦੀਆਂ ਆਸਾ ਵਰਕਰਾਂ ਨੇ ਵੀ ਵਧੀਆ ਸਹਿਯੋਗ ਕੀਤਾ।ਇਸ ਮੌਕੇ ਤੇ ਸਰਪੰਚ ਲਾਭ ਸਿੰਘ,ਪ੍ਰਗਟ ਸਿੰਘ ਪੰਚ,ਬੀਰਬੱਲ ਸਿੰਘ ਪ੍ਰਧਾਨ ਸਹੀਦ ਉਧਮ ਸਿੰਘ ਕਲੱਬ,ਨੇ ਲੋਕਾਂ ਨੂੰ ਕੈਂਪ ਵਿੱਚ ਪਹੁੰਚਾਉਣ ਲਈ ਪੂਰਨ ਸਹਿਯੋਗ ਦਿੱਤਾ।ਇਸ ਕੈਂਪ ਦੌਰਾਨ 31ਸੈਂਪਲ ਲਏ ਗਏ।

Comments