ਕੈਪਟਨ ਗੁਲਾਬ ਸਿੰਘ ਦੇ ਭਰਾ ਅਤੇ ਪੁਲਿਸ ਦੇ ਸਬ-ਇੰਸਪੈਕਟਰ ਜਰਨੈਲ ਸਿੰਘ ਅੰਤਿਮ ਦੀ ਅਰਦਾਸ ਪਾਠ ਦੇ ਭੋਗ ਪਾਏ

ਜੀਓਜੀ ਇੰਚਾਰਜ ਸਬ-ਡਿਵੀਜ਼ਨ ਦਿੜ੍ਹਬਾ ਕੈਪਟਨ ਗੁਲਾਬ ਸਿੰਘ ਦੇ ਭਰਾ ਅਤੇ ਪੁਲਿਸ ਦੇ ਸਬ-ਇੰਸਪੈਕਟਰ ਜਰਨੈਲ ਸਿੰਘ ਦੀ ਮੌਤ ਹੋ ਗਈ ਸੀ। ਪਿੰਡ ਤੂਰਬੰਜਾਰਾ ਵਿਖੇ ਗੁਰੂਦੁਆਰਾ ਸਾਹਿਬ ਵਿਖੇ ਉਨ੍ਹਾਂ ਦਾ ਅੰਤਿਮ ਅਰਦਾਸ ਮੌਕੇ ਸ਼੍ਰੀ ਗੁਰੂ ਗ੍ੰਥ ਸਾਹਿਬ ਦੇ ਸਹਿਜ ਪਾਠ ਦੇ ਭੋਗ ਪਾਏ ਗਏ। ਇਲਾਕੇ ਦੀਆਂ ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਜਰਨੈਲ ਸਿੰਘ ਨੂੰ ਸ਼ਰਧਾਂਜ਼ਲੀਆਂ ਭੇਟ ਕੀਤੀ ਗਈਆਂ।ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਜਰਨੈਲ ਸਿੰਘ ਨੂੰ ਸ਼ਰਧਾਂਜ਼ਲੀ ਭੇਟ ਕਰਦੇ ਸਮੇਂ ਪਰਿਵਾਰ ਵੱਲੋਂ ਆਏ ਵਿਅਕਤੀਆਂ ਦਾ ਧੰਨਵਾਦ ਕੀਤਾ ਗਿਆ। ਐੱਸਡੀਐੱਮ ਡਾ. ਸਿਮਰਪ੍ਰਰੀਤ ਕੌਰ, ਤਹਿਸੀਲਦਾਰ ਰਾਜਪਾਲ ਸਿੰਘ ਸੇਖੋਂ, ਬੀਜੇਪੀ ਆਗੂ ਕੁਲਭੂਸ਼ਨ ਗੋਇਲ, ਸਰਕਾਰੀ ਮਿਡਲ ਸਕੂਲ ਦੇ ਇੰਚਾਰਜ਼ ਕੁਲਵਿੰਦਰ ਸਿੰਘ, ਸਾਬਕਾ ਟਰੱਕ ਯੂਨੀਅਨ ਪ੍ਰਧਾਨ ਪਰਗਟ ਸਿੰਘ ਜਵੰਧਾ ਸਮੇਤ ਕਈ ਰਾਜਨੀਤਕ ਵਿਅਕਤੀ ਹਾਜ਼ਰ ਸਨ।

Comments