ਗੰਦਗੀ ਮੁਕਤ ਭਾਰਤ ਅਭਿਆਨ ਆਪਣੇ ਘਰ ਤੋ ਸੁਰੂ ਕਰਨ ਦੀ ਅਪੀਲ :- ਮੈਡਮ ਅੰਜਲੀ ਚੌਧਰੀ

ਦਿੜਬਾ ਮੰਡੀ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਬੀਤੇ ਦਿਨੀ ਸੁਰੂ ਕੀਤੇ ਗਏ ਗੰਦਗੀ ਮੁਕਤ ਭਾਰਤ ਅਭਿਆਨ ਵਿੱਚ ਸਹਿਯੋਗ ਦੇਣ ਅਤੇ ਆਪਣਾ ਆਲਾ ਰੱਖਣ ਸਾਫ ਰੱਖਣ ਦੀ ਮੁਹਿੰਮ ਨਹਿਰੂ ਯੂਵਾ ਕੇਂਦਰ ਸੰਗਰੂਰ ਦੇ ਜ਼ਿਲਾ ਯੂਥ ਕੋਆਡੀਨੇਟਰ ਅੰਜਲੀ ਚੋਧਰੀ ਵੱਲੋ ਕੀਤੀ ਗਈ।ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਗੰਦਗੀ ਮੁਕਤ ਭਾਰਤ ਅਭਿਆਨ ਨਹਿਰੂ ਯੂਵਾ ਕੇਂਦਰ ਸੰਗਰੂਰ ਵੱਲੋ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਗੰਦਗੀ ਨਾਲ ਕਈਆ ਬੀਮਾਰੀਆ ਫੈਲਣ ਦਾ ਖਤਰਾ ਹੈ ਜਿੱਥੇ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਫੈਲੀ ਹੋਈ ਹੈ ਉੱਥੇ ਹੀ ਡੇਂਗੂ, ਮਲੇਰੀਆ ਜਿਹੀਆ ਬਿਮਾਰੀਆ ਤੋ ਬਚਣ ਦੀ ਵੀ ਜਰੂਰਤ ਹੈ।ਉਨ੍ਹਾਂ ਆਪਣਾ ਆਲਾ ਦੁਆਲਾ ਸਾਫ ਰੱਖਣ ਦੀ ਅਪੀਲ ਕੀਤੀ।ਉਨ੍ਹਾਂ ਨੋਜ਼ਵਾਨਾ ਨੂੰ ਅਪੀਲ ਕਰਦਿਆ ਕਿਹਾ ਕਿ ਅਜਿਹੀ ਮਹਾਂਮਾਰੀ ਤੋ ਬਚਾਅ ਲਈ ਵੱਧ ਤੋ ਵੱਧ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਸਹਿਯੋਗ ਦੇਣ।

Comments