ਐਸ.ਡੀ.ਐਮ ਦਿੜਬਾ ਨੇ ਬਰਸਾਤ ਦੇ ਮੌਸਮ ਨੂੰ ਲੈ ਕੇ ਵੱਖ- ਵੱਖ ਪਿੰਡਾਂ ਦਾ ਕੀਤਾ ਦੌਰਾ






ਦਿੜਬਾ ਮੰਡੀ :- () :- ਦਿੜਬਾ ਵਿਖੇ ਨਵ ਨਿਯੁਕਤ ਡਾ ਸਿਮਰਪ੍ਰੀਤ ਕੌਰ ਪੀਸੀਐਸ ਐਸ.ਡੀ.ਐਮ. ਦਿੜਬਾ ਵੱਲੋ ਇਲਾਕੇ ਦੇ ਵੱਖ – ਵੱਖ ਪਿੰਡਾ ਵਿੱਚ ਅਚਨਚੇਤ ਦੌਰਾ ਕੀਤਾ ਗਿਆ।ਇਸ ਮੌਕੇ ਐਸਡੀਐਮ ਦਿੜਬਾ ਵੱਲੋ ਨਿਕਾਸੀ ਦੇ ਪ੍ਰਬੰਧਾ ਦਾ ਜਾਇਜ਼ਾ ਲਿਆ ਗਿਆ।ਇਸ ਮੌਕੇ ਡਾ ਸਿਮਰਪ੍ਰੀਤ ਕੌਰ ਐਸਡੀਐਮ ਦਿੜਬਾ ਨੇ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਿਸਾ ਨਿਰਦੇਸ ‘ਤੇ ਸਬ ਡਿਵੀਜ਼ਨ ਦਿੜਬਾ ਦੇ ਕਡਿਆਲ, ਮੁਨਸੀਵਾਲਾ, ਖਨਾਲ ਕਲ੍ਹਾਂ, ਸਫੀਪੁਰ ਤੋ ਇਲਾਵਾ ਹੋਰ ਵੱਖ- ਵੱਖ ਪਿੰਡਾ ਦਾ ਦੌਰਾ ਕਰਕੇ ਭਾਰੀ ਮੀਹ ਤੋ ਬਾਅਦ ਨਿਕਾਸੀ ਦਾ ਜਾਇਜਾ ਲਿਆ ਗਿਆ।ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਰੀ ਮੀਹ ਕਾਰਨ ਕਾਫੀ ਜਗ੍ਹਾਂ ਪਾਣੀ ਦੀ ਸਮੱਸਿਆ ਆ ਰਹੀ ਸੀ ਮੌਕੇ ‘ਤੇ ਜਾ ਕੇ ਦੇਖਿਆ ਗਿਆ। ਇਸ ਮੌਕੇ ਤਹਿਸੀਲਦਾਰ ਰਾਜਪਾਲ ਸਿੰਘ ਸੇਖੋ, ਨਾਇਬ ਤਹਿਸੀਲਦਾਰ ਗੁਰਬੰਸ ਸਿੰਘ, ਰਣਜੀਤ ਸਿੰਘ ਸਟੈਨੋ ਹਾਜ਼ਰ ਸਨ।

Comments