ਜਗਦੇਵ ਗਾਗਾ ਨੇ ਕੋਹਰੀਆਂ ਹਸਪਤਾਲ ਸਬੰਧੀ ਸਿਹਤ ਮੰਤਰੀ ਨੂੰ ਸੋਪਿਆ ਮੰਗ ਪੱਤਰ

ਸਿਹਤ ਮੰਤਰੀ ਪੰਜਾਬ ਨੇ ਜਲਦੀ ਅਸਾਮੀਆ ਭਰਨ ਦਾ ਦਿੱਤਾ ਭਰੋਸਾ

ਦਿੜਬਾ ਮੰਡੀ :- ਹਲਕਾ ਦਿੜਬਾ ਦੇ ਪਿੰਡ ਕੌਹਰੀਆਂ ਦੇ ਸਰਕਾਰੀ ਹਸਪਤਾਲ ਜੋ ਕਿ ਲੱਗਭੱਗ 85 ਪਿੰਡਾ ਨੂੰ ਸਿਹਤ ਸਹੂਲਤਾ ਦੇ ਰਿਹਾ ਹੈ।ਜਿਸ ਵਿੱਚ ਕਿ ਸਰਕਾਰੀ ਡਾਕਟਰਾਂ ਤੇ ਬਾਕੀ ਹਸਪਤਾਲ ਅਮਲੇ ਦੀਆਂ ਅਸਾਮੀਆਂ ਖਾਲੀ ਹੋ ਗਈਆ ਸਨ। ਉਹਨਾਂ ਅਸਾਮੀਆਂ ਨੂੰ ਪੂਰਾ ਕਰਨ ਸੰਬੰਧੀ ਸਿਹਤ ਮੰਤਰੀ ਪੰਜਾਬ ਸਰਕਾਰ ਬਲਵੀਰ ਸਿੰਘ ਸਿੱਧੂ ਨੂੰ ਹਲਕਾ ਦਿੜਬਾ ਦੀ ਗੰਭੀਰ ਸਮੱਸਿਆ ਨੂੰ ਦੇਖਦੇ ਹੋਏ ਜਗਦੇਵ ਗਾਗਾ ਸੈਕਟਰੀ ਆਲ ਇੰਡੀਆ ਯੂਥ ਕਾਂਗਰਸ ਦੀ ਅਗਵਾਈ ਹੇਠ ਉਹਨਾਂ ਦੀ ਕੋਠੀ ਚੰਡੀਗੜ ਵਿਖ਼ੇ ਮਿਲ ਕੇ ਕੌਹਰੀਆਂ ਦੇ ਸਰਕਾਰੀ ਹਸਪਤਾਲ ਵਿੱਚ ਖਾਲੀ ਹੋ ਗਈਆ ਅਸਾਮੀਆਂ ਨੁੂੰ ਪੂਰਾ ਕਰਨ ਸੰਬੰਧੀ ਮੰਗ ਪੱਤਰ ਦਿੱਤਾ ਗਿਆ।ਜਗਦੇਵ ਗਾਗਾ ਨੇ ਕਿਹਾ ਕਿ ਮੇਰੇ ਧਿਆਨ ਵਿੱਚ ਇਹ ਮਸਲਾ ਪਿਛਲੇ ਦਿਨੀ 20 ਜੂਨ ਨੂੰ ਆਇਆ ਸੀ ਤੇ ਉਸ ਦਿਨ ਹੀ ਐਸਐਮਓ ਤੇਜਿੰਦਰ ਸਿੰਘ ਨਾਲ ਗੱਲ ਕਰਕੇ ਸਾਰੀ ਸਥਿਤੀ ਸਰਕਾਰ ਦੇ ਧਿਆਨ ਵਿੱਚ ਲਿਆ ਦਿੱਤੀ ਸੀ ਤੇ ਨਿੱਜੀ ਤੌਰ ਤੇ ਸਿਹਤ ਮੰਤਰੀ ਪੰਜਾਬ ਸਰਕਾਰ ਨੂੰ 9 ਜੁਲਾਈ ਨੂੰ ਮਿਲ ਵੀ ਲਿਆ ਸੀ। ਅੱਜ ਫਿਰ ਜਦੋ ਦੁਬਾਰਾ ਸਿਹਤ ਮੰਤਰੀ ਸ੍. ਬਲਵੀਰ ਸਿੰਘ ਸਿੱਧੂ ਦੇ ਧਿਆਨ ਵਿੱਚ ਉਕਤ ਮਾਮਲੇ ਸੰਬੰਧੀ ਮੰਗ ਪੱਤਰ ਦਿੱਤਾ ਗਿਆ।ਮਾਨਯੋਗ ਸਿਹਤ ਮੰਤਰੀ ਪੰਜਾਬ ਸਰਕਾਰ ਨੇ ਭਰੋਸਾ ਦਿੱਤਾ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਹੀ ਖਾਲੀ ਅਸਾਮੀਆਂ ਭਰ ਦਿੱਤੀਆ ਜਾਣਗੀਆਂ।ਇਸ ਮੌਕੇ ਉਹਨਾਂ ਕਰਨਬੀਰ ਸਿੱਧੂ ਜਿਲਾ ਪ੍ਧਾਨ ਮੋਹਾਲੀ ਯੂਥ ਕਾਂਗਰਸ ਸਪੁੱਤਰ ਬਲਵੀਰ ਸਿੱਧੂ ਦਾ ਵੀ ਵਿਸ਼ੇਸ ਧੰਨਵਾਦ ਕੀਤਾ।ਉਹਨਾਂ ਪੈ੍ੱਸ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਲੋਕਾ ਨਾਲ ਸੰਬੰਧਿਤ ਇਹ ਅਹਿਮ ਮੁੱਦਾ ਸਾਹਮਣੇ ਲਿਆਂਦਾ।ਇਸ ਮੌਕੇ ਉਹਨਾਂ ਨਾਲ ਦਵਿੰਦਰ ਛਾਜਲੀ ਸਕੱਤਰ ਪੰਜਾਬ ਯੂਥ ਕਾਂਗਰਸ, ਪ੍ਭਜੋਤ ਸਿੰਘ ਲੱਕੀ ਛਾਜਲੀ, ਅਜੈਬ ਵਾਲੀਆ, ਜਿੰਮੀ ਵਾਲੀਆ ਜੀ ਹਾਜ਼ਰ ਸਨ।


Comments