ਅਵਾਰਾ ਪਸ਼ੂਆ ਤੋ ਇਲਾਕਾ ਨਿਵਾਸੀ ਪਰੇਸ਼ਾਨ

ਦਿੜਬਾ ਮੰਡੀ :- ਇਲਾਕਾ ਦਿੜਬਾ ਦੇ ਅਵਾਰਾ ਪਸ਼ੂ ਵੀ ਇਲਾਕਾ ਨਿਵਾਸੀਆ ਲਈ ਪ੍ਰੇਸ਼ਾਨੀਆ ਦੇ ਕਾਰਨ ਬਣੇ ਹੋਏ ਹਨ ਅਕਸਰ ਹੀ ਸ਼ਾਮ ਨੂੰ ਸੜਕਾਂ ‘ਤੇ ਵੱਡੀ ਗਿਣਤੀ ਵਿੱਚ ਅਵਾਰਾਂ ਪਸ਼ੂਆਂ ਨੂੰ ਦੇਖਿਆ ਜਾ ਸਕਦਾ ਹੈ ਜੋ ਕਿ ਵੱਡੇ ਹਾਦਸਿਆ ਦਾ ਕਾਰਨ ਵੀ ਬਣਦੇ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਮੇਨ ਬਾਜ਼ਾਰ ਦਿੜਬਾ ਅਤੇ ਰਾਸਟਰੀ ਮਾਰਗ ‘ਤੇ ਸਥਿਤ ਪੂਲ ਕੋਲ ਸ਼ਾਮ ਨੂੰ ਅਵਾਰਾ ਪਸ਼ੂਆ ਦਾ ਮੇਲਾ ਲੱਗਿਆ ਹੰੁਦਾ ਹੈ ਜੋ ਕਿ ਰਾਹਗੀਰਾ ਲਈ ਹਾਦਸਿਆਂ ਦੇ ਕਾਰਨ ਬਣਦੇ ਹਨ। ਸਬੰਧਤ ਵਿਭਾਗ ਵੱਲੋ ਇਨ੍ਹਾਂ ਅਵਾਰਾ ਪਸ਼ੂਆ ‘ਤੇ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।ਲੋਕਾਂ ਦਾ ਕਹਿਣਾ ਹੈ ਕਿ  ਇਨ੍ਹਾਂ ਅਵਾਰਾ ਪਸ਼ੂਆ ਕਾਰਨ ਹਾਦਸੇ ਵੀ ਵਾਪਰ ਸਕਦੇ ਹਨ ਸੋ ਸਬੰਧ ਵਿਭਾਗ ਨੂੰ ਅਪੀਲ ਹੈ ਇਨ੍ਹਾਂ ਅਵਾਰਾ ਪਸ਼ੂਆ ਦੀ ਸਾਭ ਸੰਭਾਲ ਕੀਤੀ ਜਾਵੇ ਤਾਂ ਜੋ ਹਾਦਸਿਆ ਤੋ ਬਚਾਅ ਹੋ ਸਕੇ।


Comments