ਲੋਕਾਂ ਦੀਆਂ ਜ਼ਿੰਦਗੀਆਂ ਅਤੇ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ :- SSP SANGRUR

ਡਾ:ਸੰਦੀਪ ਕੁਮਾਰ ਗਰਗ IPS, ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਦੀ ਅਗਵਾਈ ਹੇਠ, ਸੰਗਰੂਰ ਪੁਲਿਸ ਵੱਲੋਂ ਤੀਜੇ ਦਿਨ ਵੀ ਵੱਡੇ ਪੱਧਰ ਤੇ ਛਾਪੇਮਾਰੀ ਕਰਕੇ ਵੱਖ ਵੱਖ ਥਾਵਾਂ ਤੋਂ ਚਾਲੂ ਭੱਠੀ, ਲਾਹਣ ਤੇ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ।
ਸੰਗਰੂਰ ਪੁਲਿਸ ਵੱਲੋਂ ਨਸ਼ਿਆ ਖਿਲਾਫ ਮੁਹਿੰਮ ਤਹਿਤ 40 ਮੁੱਕਦਮੇ ਦਰਜ ਕਰਕੇ 32 ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ ਉਹਨਾ ਪਾਸੋਂ 1560 ਲੀਟਰ ਲਾਹਣ, 165 ਲੀਟਰ ਸ਼ਰਾਬ ਠੇਕਾ ਦੇਸੀ, 76 ਲੀਟਰ ਨਾਜਾਇਜ਼ ਸ਼ਰਾਬ ਅਤੇ 01 ਚਾਲੂ ਭੱਠੀ ਨੂੰ ਬਰਾਮਦ ਕੀਤਾ ਹੈ।

Comments