ਕਬੱਡੀ ਦੀ ਨਰਸਰੀ ਦਿੜ੍ਹਬਾ ਵਿਖੇ ਰਾਸਟਰੀ ਐਵਾਰਡ ਨਾਲ ਸਨਮਾਨਿਤ ਮਨਪ੍ਰੀਤ ਸਿੰਘ ਮਾਨਾ ਕੀਤਾ ਸਨਮਾਨਿਤ


 


ਮੇਜਰ ਧਿਆਨ ਚੰਦ ਰਾਸਟਰੀ ਐਵਾਰਡ ਨਾਲ ਸਨਮਾਨਿਤ ਏਸੀਅਨ ਗੋਲਡ ਮੈਡਲ ਲਿਸਟ ਮਨਪ੍ਰੀਤ ਸਿੰਘ ਮਾਨਾ ਅੱਜ ਕਬੱਡੀ ਦੀ ਨਰਸਰੀ ਦਿੜ੍ਹਬਾ ਪੁੱਜੇ । ਜਿੱਥੇ ਉਹਨਾਂ ਨੂੰ ਸ਼ੋਸਲ ਯੂਥ ਸਪੋਰਟਸ ਕਲੱਬ ਅਤੇ ਸ਼ਹੀਦ ਬਚਨ ਸਿੰਘ ਅਕੈਡਮੀ ਵੱਲੋ ਉਚੇਚੇ ਤੌਰ ਤੇ ਸਨਮਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਅੰਤਰ ਰਾਸ਼ਟਰੀ ਕੋਚ ਗੁਰਮੇਲ ਸਿੰਘ ਅਤੇ ਹਲਕਾ ਇੰਚਾਰਜ ਗੁਲਜਾਰ ਸਿੰਘ ਮੂਨਕ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਪੁੱਜੇ ਇਲਾਕੇ ਦੇ ਪਤਵੰਤੇ ਸੱਜਣਾਂ ਅਤੇ ਖਿਡਾਰੀਆਂ ਨੇ ਮਾਨਾ ਨੂੰ ਹਾਰ ਪਾ  ਕੇ ਜੀ ਆਇਆ ਕਿਹਾ। ਇਸ ਮੌਕੇ ਅੰਤਰ ਰਾਸ਼ਟਰੀ ਕਬੱਡੀ ਸਟਾਰ ਗੁਲਜਾਰ ਸਿੰਘ ਮੂਨਕ ਨੇ ਮਾਨਾ ਨਾਲ ਬਿਤਾਏ ਆਪਣੇ ਖੇਡ ਜੀਵਨ ਦੇ ਪਲਾ ਨੂੰ ਯਾਦ ਕਰਦਿਆਂ ਉਹਨਾਂ ਦੀਆਂ ਪ੍ਰਾਪਤੀਆਂ ਤੇ ਸੰਘਰਸ਼ ਬਾਰੇ ਚਾਨਣਾ ਪਾਇਆ। ਸੰਸਥਾ ਵਲੋਂ ਕਸ਼ਮੀਰ ਸਿੰਘ ਰੋੜੇਵਾਲ ਨੇ ਮਾਨਾ ਨੂੰ ਜੀ ਆਇਆ ਕਹਿੰਦਿਆਂ ਇੱਥੇ ਦੀ ਕਬੱਡੀ ਤੇ ਖਿਡਾਰੀਆਂ ਬਾਰੇ ਜਾਣਕਾਰੀ ਦਿੱਤੀ। ਨਗਰ ਪੰਚਾਇਤ ਦੇ ਪ੍ਰਧਾਨ ਬਿੱਟੂ ਖਾਂ ਨੇ ਕਲੱਬ ਨੂੰ ਸਟੇਡੀਅਮ ਦੀ ਉਸਾਰੀ ਲਈ ਹਰ ਸੰਭਵ ਮੱਦਦ ਦੇਣ ਦਾ ਭਰੋਸਾ ਦਿੱਤਾ। ਉਹਨਾਂ ਮਾਨਾ ਦੀਆਂ ਜਿੱਤਾ ਤੇ ਮਾਣ ਮਹਿਸੂਸ ਕਰਦੇ ਉਹਨਾਂ ਦਾ ਇਥੇ ਪਹੁੰਚਣਾ ਸ਼ੁਭ ਦੱਸਿਆ। ਇਸ ਮੌਕੇ ਮਨਪ੍ਰੀਤ ਸਿੰਘ ਮਾਨਾ ਨੇ ਆਪਣੇ ਸਬੋਧਨ ਵਿਚ ਦਿੜ੍ਹਬਾ ਦੀ ਨੈਸਨਲ ਸਟਾਇਲ ਕਬੱਡੀ ਦਾ ਵਿਸ਼ੇਸ ਜਿਕਰ ਕੀਤਾ। ਉਹਨਾਂ ਦੱਸਿਆ ਕਿ ਦਿੜ੍ਹਬਾ ਦੇਸ਼ ਨੂੰ ਸਾਡੇ ਵਰਗੇ ਦਰਜਨਾਂ ਖਿਡਾਰੀ ਤਿਆਰ ਕਰ ਕੇ ਦੇ ਸਕਦਾ ਹੈ। ਉਹਨਾਂ ਪੰਜਾਬ ਦੇ ਖਿਡਾਰੀਆਂ ਨੂੰ ਇਸ ਖੇਤਰ ਵਿੱਚ ਅੱਗੇ ਆਉਣ ਦੀ ਅਪੀਲ ਕੀਤੀ। ਉਹਨਾਂ ਚਿੰਤਾ ਜਾਹਿਰ ਕੀਤੀ ਕਿ ਸਰਕਲ ਕਬੱਡੀ ਵਿੱਚ ਪੰਜਾਬ ਮੋਹਰੀ ਹੈ ਪਰ ਨੈਸਨਲ ਸਟਾਇਲ ਕਬੱਡੀ ਵਿੱਚ ਬਹੁਤ ਪਿੱਛੇ ਹੈ। ਉਹਨਾਂ ਖਿਡਾਰੀਆਂ ਨੂੰ ਨੌਕਰੀਆਂ ਪ੍ਰਾਪਤ ਕਰਨ ਦਾ ਰਾਹ ਵੀ ਇਸ ਖੇਤਰ ਜਰੀਏ ਸੋਖਾ ਦੱਸਿਆ। ਸਪੋਰਟਸ ਕਲੱਬ ਢੰਡੀਆਲ ਵੱਲੋ ਅੰਤਰ ਰਾਸ਼ਟਰੀ ਟੈਨਿਸ ਖਿਡਾਰੀ ਗੁਰਸੇਵਕ ਅੰਮ੍ਰਿਤਰਾਜ ਦੀ ਅਗਵਾਈ ਵਿੱਚ ਵੀ ਮਾਨਾ ਨੂੰ ਸਨਮਾਨਿਤ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਸਤਪਾਲ ਮਾਹੀ ਨੇ ਨਿਭਾਈ। ਇਸ ਮੌਕੇ ਰਾਜ ਕੁਮਾਰ ਰਾਮਾ ਸਾਬਕਾ ਪ੍ਰਧਾਨ, ਡਾ ਝੰਡਾ ਸਿੰਘ ਖੇਤਲਾ, ਕੋਚ ਜਸਪਾਲ ਸਿੰਘ ਪਾਲਾ, ਜਵਾਹਰ ਸਿੰਘ ਮੂਣਕ, ਅੰਤਰ ਰਾਸ਼ਟਰੀ ਖਿਡਾਰੀ ਹਰਵਿੰਦਰ ਸਿੰਘ ਕਾਲਾ, ਰਾਮ ਸਿੰਘ ਢੰਡੋਲੀ ਖੁਰਦ, ਰਾਜ ਜਖੇਪਲ, ਰਣ ਸਿੰਘ ਰਣੀਆਂ, ਖੁਸ਼ੀ ਦੁੱਗਾਂ, ਮਨਿੰਦਰ ਮਨੀ, ਸੰਦੀਪ ਲੁੱਧੜ, ਜਸਵੰਤ ਫੰਤ, ਰਾਮ ਸਿੰਘ ਮਾਨ, ਸਤਗੁਰ ਸਿੰਘ ਘੁਮਾਣ ਯੂਥ ਅਕਾਲੀ ਦਲ ਸ਼ਹਿਰੀ ਪ੍ਰਧਾਨ, ਮਨਜੀਤ ਸਟੂਡੀਓ, ਹਰਦੇਵ ਸਿੰਘ ਗੁੱਜਰਾਂ, ਮੱਖਣ ਸਿੰਘ ਗੁੱਜਰਾਂ, ਭੁਪਿੰਦਰ ਸਿੰਘ ਨਿਕਾ, ਧਰਮਾ ਹਰਿਆਊ, ਜੱਸੀ ਧੂਹੜ੍ਹ, ਸੱਤੀ ਦਿੜ੍ਹਬਾ, ਧਿਆਨਾ ਦਿੜ੍ਹਬਾ, ਭੀਮਾ ਦਿੜ੍ਹਬਾ, ਸੈਲੀ ਦਿੜ੍ਹਬਾ, ਜੱਸਾ,ਲੱਖਾ ਢੰਡੋਲੀ ਖੁਰਦ, ਦਲਬੀਰ ਸਿੰਘ ਢੰਡੋਲੀ, ਸੱਤੀ ਨੰਬਰਦਾਰ ਆਦਿ ਹਾਜ਼ਰ ਸਨ।।

Comments