ਲੰਮੇ ਸਮੇਂ ਤੋ ਅਧੂਰੀ ਲੱਟਕਦੀ ਸੜਕ ਦਾ ਸੂਬਾ ਸਕੱਤਰ ਸਤਨਾਮ ਸਿੰਘ ਸੱਤਾ ਨੇ ਕੰਮ ਸੁਰੂ ਕਰਵਾਇਆ


 ਦਿੜਬਾ ਮੰਡੀ :- ਲੰਮੇ ਸਮੇਂ ਤੋ ਅਧੂਰੀ ਪਈ ਸੜਕ ਨੂੰ ਕਾਂਗਰਸ ਦੇ ਸਰਕਾਰ ਸਮੇਂ ਬੂਰ ਪੈ ਹੀ ਗਿਆ।ਤਹਿਸੀਲ ਰੋਡ ਅਤੇ ਕੋਹਰੀਆ ਰੋਡ ਤੇ ਕਾਫੀ ਸਾਲ ਪਹਿਲਾਂ ਸੀਵਰੇਜ ਬੋਰਡ ਵੱਲੋ ਸੀਵਰੇਜ ਪਾਇਆ ਗਿਆ ਸੀ ਪਰ ਵਿਭਾਗ ਵੱਲੋ ਸੜਕ ਨੂੰ ਦੁਆਰਾ ਬਣਾਉਣ ਦਾ ਕੰਮ ਵਿਚਕਾਰ ਹੀ ਲੱਟਕ ਰਿਹਾ ਸੀ।ਸੂਬਾ ਸਕੱਤਰ ਸਤਨਾਮ ਸਿੰਘ ਸੱਤਾ ਦੇ ਯਤਨਾਂ ਸਦਕਾ ਅੱਜ ਪ੍ਰੀਮਿਕਸ ਦਾ ਕੰਮ ਸੁਰੂ ਕਰਵਾ ਕੇ ਕਾਗਰਸ ਦੇ ਸੂਬਾ ਸਕੱਤਰ ਸਤਨਾਮ ਸਿੰਘ ਸੱਤਾ ਵੱਲੋ ਰਸਮੀ ਉਦਘਾਟਨ ਕੀਤਾ ਗਿਆ।ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆ ਸਤਨਾਮ ਸਿੰਘ ਸੱਤਾ ਪ੍ਰਧਾਨ ਆੜਤੀ ਐਸੋ ਦਿੜਬਾ ਨੇ ਮਾਨਯੌਗ ਵਿਜੈਇੰਦਰ ਸਿੰਗਲਾ ਪੀਡਬਲਿਯੂਡੀ ਮੰਤਰੀ ਪੰਜਾਬ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋ ਅਧੂਰੀ ਪਈ ਸੜਕ ਨੂੰ ਮਾਨਯੌਗ ਵਿਜੈਇੰਦਰ ਸਿੰਗਲਾ ਪੀਡਬਲਿਯੂਡੀ ਮੰਤਰੀ ਪੰਜਾਬ ਜੀ ਦੀ ਰਹਿਨੁਮਾਈ ਹੇਠ ਦਿੜਬਾ ਹਲਕੇ ਦੇ ਅਧੂਰੇ ਪਏ ਕੰਮ ਕਰਵਾਏ ਜਾ ਰਹੇ ਹਨ ਉਨ੍ਹਾਂ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋ ਖਰਾਬ ਸੜਕ ਕਾਰਨ ਇਲਾਕਾ ਨਿਵਾਸੀ ਕਾਫੀ ਪਰੇਸ਼ਾਨ ਸਨ ਜਿਸ ਨੂੰ ਮੁੱਖ ਰੱਖਦੇ ਹੋਏ ਕੈਬਨਿਟ ਮੰਤਰੀ ਪੰਜਾਬ ਵੱਲੋ ਪਹਿਲ ਦੇ ਆਧਾਰ ‘ਤੇ ਪਾਸ ਕਰਵਾ ਕੇ ਅੱਜ ਪ੍ਰੀਮਿਕਸ ਪਵਾਉਣ ਦਾ ਕੰਮ ਸੁਰੂ ਕਰਵਾਇਆ ਗਿਆ।ਇਸ ਮੌਕੇ ਕੋਹਰੀਆ ਰੋਡ ਦੇ ਵਾਸੀਆ ਵੱਲੋ ਲੱਡੂ ਵੰਡ ਕੇ ਸਤਨਾਮ ਸਿੰਘ ਸੱਤਾ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਦੀਦਾਰ ਸਿੰਘ, ਗੋਗੀ ਖੋਪੜਾ, ਇੰਸਪੈਕਟਰ ਗੁਰਜੰਟ ਸਿੰਘ, ਗੁਰਧਿਆਨ ਸਿੰਘ, ਪਵਨ ਅਗਰਵਾਲ, ਜਸਪਾਲ ਸਿੰਘ, ਪ੍ਰਧਾਨ ਧਰਮਪਾਲ ਕਾਲਾ ਤੋ ਇਲਾਵਾ ਹੋਰ ਹਾਜ਼ਰ ਸਨ।

Comments