ਪਾਬੰਦੀਸੁਦਾ ਲਿਫਾਫਿਆ ਨੂੰ ਲੈ ਕੇ ਦੁਕਾਨਦਾਰਾ ਦੇ ਕੀਤੇ ਚਾਲਾਨ

ਦਿੜ੍ਹਬਾ ਮੰਡੀ:- ਸਬ ਡਿਵੀਜ਼ਲ ਮੈਜਿਸਟੇ੍ਰਟ ਦਿੜਬਾ ਡਾ ਸਿਮਰਪ੍ਰੀਤ ਕੌਰ ਪੀਸੀਐਸ ਐਸਡੀਐਮ ਦਿੜਬਾ ਦੇ ਦਿਸਾ ਨਿਰਦੇਸ ‘ਤੇ ਪਾਬੰਦੀਸੁਦਾ ਲਿਫਾਫਿਆ ਸਬੰਧੀ ਅਚਨਚੇਤ ਚੈਕਿੰਗ ਕੀਤੀ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਚੈਕਿੰਗ ਟੀਮ ਵੱਲੋ  60 ਦੇ ਕਰੀਬ ਦੁਕਾਨਾ ਦੀ ਚੈਕਿੰਗ ਕੀਤੀ ਗਈ ਜਿਨ੍ਹਾਂ ਵਿੱਚ 2 ਦੁਕਾਨਦਾਰਾ ਵੱਲੋ ਉਲੰਘਣਾ ਕਰਨ ‘ਤੇ ਮੌਕੇ ‘ਤੇ ਚਾਲਾਨ ਕੱਟੇ ਗਏ।ਇਸ ਮੌਕੇ ਡਾ ਸਿਮਰਪ੍ਰੀਤ ਕੌਰ ਪੀਸੀਐਸ ਐਸਡੀਐਮ ਦਿੜਬਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਿਛਲੇ ਦਿਨੀ ਦੁਕਾਨਦਾਰਾ ਨਾਲ ਮੀਟਿੰਗ ਕਰਕੇ ਪਾਬੰਦੀਸੁਦਾ ਲਿਫਾਫਿਆ ਦੀਆ ਵਿਕਰੀ ਨਾ ਕੀਤੇ ਜਾਣ ਦੀਆ ਸਖਤ ਹਦਾਇਤਾਂ ਕੀਤੀਆ ਗਈਆ ਸਨ ਪਰ ਫਿਰ ਵੀ ਦੁਕਾਨਦਾਰਾ ਵੱਲੋ ਪਾਬੰਦੀਸੁਦਾ ਲਿਫਾਫਿਆ ਦੀ ਵਿਕਰੀ ਕੀਤੀ ਜਾ ਰਹੀ ਸੀ ਜਿਸ ਦੀ ਅੱਜ ਅਚਨਚੇਤ ਚੈਕਿੰਗ ਕੀਤੀ ਗਈ।ਉਲੰਘਣਾ ਕਰਨ ਵਾਲੇ 2 ਦੁਕਾਨਦਾਰਾ ਦੇ ਚਾਲਾਨ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ ਉਨ੍ਹਾਂ ਕਿ ਪਾਬੰਦੀਸੁਦਾ ਲਿਫਾਫਿਆ ਦੀ ਰੋਕ ਲਈ ਅੱਗੇ ਵੀ ਲਗਾਤਾਰ ਚੈਕਿੰਗਾਂ ਜਾਰੀ ਰਹਿੰਣਗੀਆ ਤਾਂ ਜੋ ਪੂਰਨ ਤੌਰ ‘ਤੇ ਪਾਬੰਦੀ ਲਗਾਈ ਜਾ ਸਕੇ ਅਤੇ ਉਲੰਘਣਾ ਕਰਨ ‘ਤੇ ਸਖਤ ਤੋ ਸਖਤ ਕਾਰਵਾਈ ਅਮਲ ਵਿੱਚ ਲ਼ਿਆਦੀ ਜਾਵੇਗੀ।ਉਨ੍ਹਾਂ ਕਿਹਾ ਕਿ ਪਲਾਸਟਿਕ ਦੇ ਲਿਫਾਫੇ ਮਨੁੱਖੀ ਸਿਹਤ ‘ਤੇ ਬਹੁਤ ਬੁਰਾ ਅਸਰ ਪਾਉਦੇ ਹਨ ਜਿਸ ਨੂੰ ਲੈ ਕੇ ਸਰਕਾਰ ਵੱਲੋ ਪਲਾਸਟਿਕ ਦੇ ਲਫਾਫਿਆ ‘ਤੇ ਵਿਕਰੀ ਦੀ ਰੋਕ ਲਗਾਈ ਹੋਈ ਹੈ ਜਿਸ ਨੂੰ ਲੈ ਕੇ ਪਲਾਸਟਿਕ ਦੇ ਲਿਫਾਫਿਆ ਦੀ ਵਿਕਰੀ ਨਹੀ ਕੀਤੀ ਜਾ ਸਕਦੀ।ਨਿਯਮਾਂ ਦੀ ਉਲੰਘਣਾ ਕਰਨ ਵਾਲਿਆ ਨੂੰ ਕਿਸੇ ਵੀ ਕੀਮਤ ‘ਤੇ ਬਖਸਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Comments