ਸਵੱਛ ਭਾਰਤ ਮੁਹਿੰਮ ਤਹਿਤ ਸਫਾਈ ਕਰਮਚਾਰੀਆ ਦਾ ਸਨਮਾਨ


ਦਿੜਬਾ ਮµਡੀ:-  2 ਅਕਤੂਬਰ 2020 () :- ਜ਼ਿਲਾ ਪ੍ਰਸ਼ਾਸਨ ਸੰਗਰੂਰ ਅਤੇ ਨਹਿਰੂ ਯੂਵਾ ਕੇਂਦਰ ਸੰਗਰੂਰ ਦੇ ਜ਼ਿਲਾ ਯੂਥ ਕੋਆਡੀਨੇਟਰ ਅੰਜਲੀ ਚੋਧਰੀ ਦੇ ਦਿਸਾ ਨਿਰਦੇਸ ਹੇਠ ਨਗਰ ਪੰਚਾਇਤ ਦਿੜਬਾ ਵੱਲੋ ਫਿੱਟ ਇੰਡੀਆ ਪ੍ਰੋਗਰਾਮ ਤਹਿਤ 150ਵਾਂ ਮਹਾਤਮਾ ਗਾਧੀ ਦੇ ਜਨਮਦਿਨ ਨੂੰ ਸਮਰਪਿਤ ਸਵੱਛ ਮੁਹਿੰਮ ਤਹਿਤ ਰੈਲੀ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਨਗਰ ਪੰਚਾਇਤ ਦਿੜਬਾ ਦੀ ਅਗਵਾਈ ਹੇਠ ਨਹਿਰੂ ਯੂਵਾ ਕੇਂਦਰ ਸੰਗਰੂਰ ਵੱਲੋ ਸਫਾਈ ਕਰਮਚਾਰੀਆ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਜਾਣਕਾਰੀ ਦਿੰਦਿਆ ਬਲਾਕ ਇੰਚਾਰਜ ਸੂਭਮ ਗਰਗ ਨੇ ਦੱਸਿਆ ਕਿ ਸਵੱਛ ਭਾਰਤ ਮੁਹਿੰਮ ਤਹਿਤ ਸਫਾਈ ਕਰਮਚਾਰੀਆ ਨੂੰ ਸਨਮਾਨਿਤ ਕੀਤਾ ਗਿਅ। ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀ ਸਾਡੇ ਸਾਮਾਜ ਦਾ ਅਹਿਮ ਅੰਗ ਹਨ ਜੋ ਕਿ ਹਰ ਰੋਜ਼ ਸਾਡੇ ਘਰਾਂ- ਮੁਹੱਲਿਆ ਵਿੱਚ ਕੂੜਾ ਕਰਕੱਟ ਇੱਕਠਾ ਕਰਕੇ ਸਫਾਈ ਮੁਹਿੰਮ ਵਿੱਚ ਅਹਿਮ ਯੌਗਦਾਨ ਪਾਉਦੇ ਹਨ।ਸਵੱਛ ਇੰਡੀਆ, ਫਿੱਟ ਇੰਡੀਆ ਮੁਹਿਮ ਤਹਿਤ ਪਲਾਸਿਿਟਕ ਦੇ ਲਿਫਾਫਿਆ ਦੀ ਨਾਂ ਵਰਤੋ ਬਾਰੇ ਜਾਗਰੂਕ ਕੀਤਾ ਗਿਆ।ਇਸ ਮੌਕੇ ਨਗਰ ਪੰਚਾਇਤ ਦਿੜਬਾ ਵੱਲੋ ਸਵੱਛ ਪੰਚਾਇਤ ਮੁਹਿੰਮ ਦੇ ਇੰਚਾਰਜ ਧਰਮਿੰਦਰ ਨੇ ਦੱਸਿਆ ਕਿ ਸਵੱਛ ਮੁਹਿੰਮ ਤਹਿਤ ਨਹਿਰੂ ਯੂਵਾ ਕੇਂਦਰ ਸੰਗਰੂਰ ਦੇ ਸਹਿਯੋਗ ਨਾਲ ਸਵੱਛ ਭਾਰਤ ਪ੍ਰੋਗਰਾਮ ਕਰਵਾਇਆ ਗਿਆ।ਇਸ ਮੌਕੇ ਅਮ੍ਰਿਤ, ਅਰਬਾਜ, ਜੀਵਨ, ਰੋਹਿਤ ਕੁਮਾਰ ਆਦਿ ਤੋ ਇਲਾਵਾ ਹੋਰ ਹਾਜ਼ਰ ਸਨ।

Comments