ਧਰਨੇ ਦੌਰਾਨ ਯੂ ਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਦਾ ਪੁਤਲਾ ਸਾੜਿਆ


ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦਿੜਬਾ ਦੇ ਪ੍ਰਧਾਨ ਦਰਸਨ ਸਿੰਘ ਸਾਦੀ ਹਰੀ ਦੀ ਅਗਵਾਈ ਵਿਚ ਦਿੜਬਾ ਰਿਲਾਇੰਸ ਪੰਪ ਦੇ ਘਿਰਾਓ ਕਰਕੇ ਪੱਕਾ ਮੋਰਚਾ ਜਾਰੀ ਹੈ ਧਰਨੇ ਦੌਰਾਨ ਯੂ ਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਦਾ ਪੁਤਲਾ ਸਾੜਿਆ ਗਿਆ ਕਿਓਂਕਿ ਯੂ ਪੀ ਹਾਥਰਸ ਵਿੱਚ ਲੜਕੀ ਨਾਲ ਬਲਾਤਕਾਰ ਤੋ ਬਾਦ ਕੁੱਟਮਾਰ ਦੇ ਕਾਰਨ ਹੋਈ ਮੌਤ ਤੋਂ ਬਾਅਦ ਸਰਕਾਰ ਦੋਸਿਆ ਨੂੰ ਬਚਾਉਣ ਤੇ ਲੱਗੀ ਹੋਈ ਹੈ ਜਿਸ ਦੇ ਵਿਰੋਧ ਵਿੱਚ ਜ਼ੋਰਦਾਰ ਨਾਹਰੇ ਬਾਜੀ ਕੀਤੀ ਗਈ ਤੇ ਅਸਲ ਦੋਸਿਆ ਨੂੰ ਸਜਾਵਾਂ ਦੇਣ ਦੀ ਮੰਗ ਕੀਤੀ ਗਈ ਅਤੇ ਮੋਦੀ ਸਰਕਾਰ ਦੇ ਖੇਤੀ ਵਿਰੋਧੀ ਕਾਨੂੰਨ ਦੇ ਵਿਰੋਧ ਵਿੱਚ ਸਘਰੰਸ ਲਗਾਤਾਰ ਜਾਰੀ ਰਹਿਣਗੇ ਧਰਨੇ ਨੂੰ ਸੰਬੋਧਨ ਬਲਦੇਵ ਸਿੰਘ ਊਭਿਆ ਬਲਵੀਰ ਸਿੰਘ ਕੌਹਰੀਆ ਮਲਕੀਤ ਸਿੰਘ ਤੁਰਵਜਾਰਾ ਹਰਬੰਸ ਸਿੰਘ  ਗੁਰਮੇਲ ਸਿੰਘ ਅਮਰੀਕ ਸਿੰਘ ਕੈਪਰ ਮਿਸਰਾਂ ਸਿੰਘ ਨਿਹਾਲਗੜ੍ਹ  ਹਰਬੰਸ ਸਿੰਘ ਦਿੜਬਾ ਚਰਨਜੀਤ ਸਿੰਘ ਘਨੌੜ ਸੰਤਪੁਰਾ, ਪਵਨਦੀਪ ਸਿੰਘ ਕੜਿਆਲ, ਭੈਣ ਗੁਰਮੇਲ ਕੌਰ ਕਰਨਜੋਤ ਕੌਰ ਸਮੁਰਾ ਕੁਲਵਿੰਦਰ ਕੌਰ ਦਿੜਬਾ ਪਰਮਜੀਤ ਕੌਰ ਸਮੁਰਾ ਸਤਵਿੰਦਰ ਕੌਰ ਸਾਦੀ ਹਰੀ ਅਰਮਦੀਪ ਕੌਰ ਘਨੌੜ ਸੰਤਪੁਰਾ ਗੁਲਾਬ ਸਿੰਘ ਸਮੁਰਾ ਆਗੂ ਹਾਜਰ ਹੋਏ

Comments