ਗਰਗ ਇੰਸੀਚਿਊਟ ਦਿੜਬਾ ਵਿਖੇ ਭ੍ਰਿਸ਼ਟਾਚਾਰ ਵਿਰੋਧੀ ਸੈਮੀਨਾਰ



ਬੈਂਕ ਆਫ ਬੜੋਦਾ ਦਿੜਬਾ ਵਿਖੇ ਭ੍ਰਿਸਟਾਚਾਰ ਵਿਰੌਧੀ ਜਾਗਰੂਕਤਾ ਸੈਮੀਨਾਰ ਆਯੋਜਤ

ਦਿੜ੍ਹਬਾ ਮੰਡੀ :- () 30 ਅਕਤੂਬਰ 2020 :- ਨਹਿਰੂ ਯੂਵਾ ਬੈਂਕ ਆਫ ਬੜੋਦਾ ਦਿੜਬਾ ਵਿਖੇ ਕ੍ਰਿਸੀ ਅਧਿਕਾਰੀ ਸੁਨੀਲ ਕੁਮਾਰ ਦੀ ਅਗਵਾਈ ਹੇਠ ਨਹਿਰੂ ਯੂਵਾ ਕੇਂਦਰ ਸੰਗਰੂਰ ਦੇ ਸਹਿਯੌਗ ਨਾਲ ਵਿਜੀਲੈਸ਼ ਜਾਗਰੂਕਤਾ ਭ੍ਰਿਸਟਾਚਾਰ ਵਿਰੋਧੀ ਜਾਗਰੂਕਤਾ ਸਪਤਾਹ ਮੌਕੇ ਗਰਗ ਇੰਸੀਚਿਊਟ ਦਿੜਬਾ ਵਿਖੇ ਸੈਮੀਨਾਰ ਕਰਵਾਇਆ ਗਿਆ।ਇਸ ਮੌਕੇ ਵਿੱਦਿਆਰਥੀਆ ਨੂੰ ਰਿਸ਼ਵਤ ਨਾ ਦੇਣ ਅਤੇ ਲੈਣ ਬਾਰੇ ਜਾਗਰੂਕ ਕੀਤਾ ਗਿਆ।ਨਾਲ ਹੀ ਵਿੱਦਿਆਰਥੀਆ ਨੂੰ ਰਿਸਵਤ ਨਾ ਲੈਣ- ਦੇਣ ਦੀ ਸਹੰੁ ਚੁਕਾਈ ਗਈ।ਰਿਸਵਤ ਵਿਰੋਧ ਆਵਾਜ਼ ਉਠਾਂਉਣ ਲਈ ਪ੍ਰੇਰਿਤ ਕੀਤਾ ਗਿਆ।ਇਸ ਮੌਕੇ ਸੂਭਮ ਗਰਗ ਵੱਲੋ ਰਿਸਵਤ ਨਾ ਦੇਣ ਦੀ ਸਪਤ ਦਿਵਾਈ ਗਈ।ਇਸ ਮੌਕੇ ਬੈਂਕ ਅਧਿਕਾਰੀ ਸੁਨੀਲ ਕੁਮਾਰ ਨੇ ਵਿੱਦਿਆਰਥੀਆ ਨੂੰ ਸੰਬੌਧਨ ਕਰਦਿਆ ਕਿਹਾ ਕਿ ਰਿਸ਼ਵਤ ਸਭ ਤੌ ਭਿਆਨਕ ਆਦਤ ਹੈ ਜੋ ਕਿ ਸਾਡੇ ਦੇਸ ਨੂੰ ਸਿਉਖ ਵਾਂਗ ਖਾ ਰਹੀ ਹੈ ਇਸ ਨੂੰ ਰੋਕਣ ਲਈ ਸਾਨੂੰ ਸਭ ਨੂੰ ਇਸ ਨਾਲ ਨਜਿੱਠਣ ਦੀ ਲੌੜ ਹੈ।ਇਸ ਮੌਕੇ ਐਮਡੀ ਹੇਮਰਾਜ ਬਾਗੜੀ ਨੇ ਪਹੰੁਚਣ ਤੇ ਧੰਨਵਾਦ ਕੀਤਾ।ਇਸ ਮੋਕੇ ਅਮ੍ਰਿਤ ਸਿੰਘ, ਬਲਿਹਾਰ ਸਿੰਘ, ਗੁਰਤੇਜ਼ ਸਿੰਘ, ਗਗਨ ਸਰਮਾਂ ਤੋ ਇਲਾਵਾ ਹੋਰ ਹਾਜ਼ਰ ਸਨ।

Comments