ਚਰਚਾ ਘਰ ਦਿੜ੍ਹਬਾ ਵਿਖੇ ਦੂਸਰਾ ਕੋਰੋਨਾ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ


ਦਿੜ੍ਹਬਾ ਮੰਡੀ  ਚਰਚਾ ਘਰ ਦਿੜ੍ਹਬਾ ਵਿਖੇ ਦੂਸਰਾ ਕੋਰੋਨਾ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ ।ਜਿਸ ਤਹਿਤ ਲਗਪਗ 200 ਵਿਅਕਤੀਆਂ  ਦੇ ਪਹਿਲੀ ਤੇ ਦੂਸਰੀ ਡੋਜ਼ ਲਗਾਈ ਗਈ  ।ਇਸ ਦੌਰਾਨ ਐੱਸ ਡੀ ਐੱਮ ਮੈਡਮ ਡਾ. ਸਿਮਰਪ੍ਰੀਤ  ਕੌਰ ਨੇ ਕੈਂਪ ਦਾ ਨਿਰੀਖਣ ਕੀਤਾ ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਦੇ ਡਾਕਟਰ ਦੀ ਸਲਾਹ ਨਾਲ  ਅੱਗੇ ਆ ਕੇ  ਵੈਕਸੀਨ ਲਗਵਾਉਣ । ਇਸ ਮੌਕੇ ਉਨ੍ਹਾਂ ਨੇ ਕੋਰੋਨਾ ਵੈਕਸੀਨੇਸ਼ਨ ਕੈਂਪ ਵਿੱਚ ਲਗਾਉਣ ਲਈ ਸਹਿਯੋਗ ਦੇਣ ਵਾਲੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਦਾ ਧੰਨਵਾਦ ਵੀ ਕੀਤਾ । ਇਸ ਕੈਂਪ ਦੌਰਾਨ ਐੱਸ ਐੱਮ ਓ   ਦਿੜਬਾ ਡਾ. ਬਲਜਿੰਦਰ ਸਿੰਘ ਭੱਟੀ ਦੀ ਅਗਵਾਈ ਹੇਠ ਡਾ. ਸੋਨਾਕਸ਼ੀ ਨੇ ਆਪਣੀ ਟੀਮ ਜਿਸ ਵਿੱਚ ਜਸਪਾਲ ਕੌਰ, ਸਰਬਜੀਤ ਕੌਰ, ਕਰਨੈਲ ਕੌਰ ,ਦਰਸ਼ਨ ਕੌਰ ਅਤੇ ਧਰਮਿੰਦਰ ਸਿੰਘ ਨੇ ਕੋਰੋਨਾ ਵੈਕਸੀਨ ਦੇ ਟੀਕੇ ਲਗਾਉਣ ਸਬੰਧੀ ਆਪਣੀਆਂ ਸੇਵਾਵਾਂ ਦਿੱਤੀਆਂ । ਇਸ ਮੌਕੇ ਪੱਚੀ ਮੈਂਬਰ ਪ੍ਰੇਮ ਸਿੰਘ ਇੰਸਾ,  ਬਲਾਕ ਭੰਗੀਦਾਸ ਕਰਨੈਲ ਸਿੰਘ ਇੰਸਾ, ਜ਼ਿੰਮੇਵਾਰ ਪੰਦਰਾਂ ਮੈਂਬਰ ਗੁਲਾਬ ਸਿੰਘ, ਮੋਦਨ ਸਿੰਘ, ਦਰਸ਼ਨ ਸਿੰਘ, ਭੋਲਾ ਸਿੰਘ , ਜਗਰਾਜ ਸਿੰਘ, ਜਲੌਰ ਸਿੰਘ , ਗੁਰਧਿਆਨ ਸਿੰਘ , ਜ਼ਿੰਮੇਵਾਰ ਸੁਜਾਨ ਭੈਣਾ ਚੰਚਲ ਰਾਣੀ ,ਰਾਜ ਰਾਣੀ ,ਜੀਤੋ , ਜੋਤੀ, ਜਸਵਿੰਦਰ ਆਦਿ ਵੀ ਮੌਜੂਦ ਸਨ  

Comments