ਰੋਟਰੈਕ ਕਲੱਬ ਦਿੜਬਾ ਦੇ ਪ੍ਰਧਾਨ ਨੇ ਡੀਐਸਪੀ ਦਿੜਬਾ ਦਾ ਕੀਤਾ ਸਵਾਗਤ

 

ਰੋਟਰੈਕ ਕਲੱਬ ਦਿੜਬਾ ਦੇ ਪ੍ਰਧਾਨ ਨੇ ਡੀਐਸਪੀ ਦਿੜਬਾ ਦਾ ਕੀਤਾ ਸਵਾਗਤ




ਦਿੜਬਾ ਮੰਡੀ :- ਰੋਟਰੈਕ ਇੰਟਰਨੈਸਨਲ ਬਲਾਕ ਦਿੜਬਾ ਦੇ ਪ੍ਰਧਾਨ ਸੂਭਮ ਦਿੜਬਾ ਨੇ ਪ੍ਰਿਥਵੀ ਸਿੰਘ ਚਹਿਲ ਪੀਪੀਐਸ ਡੀ.ਐਸ.ਪੀ ਦਿੜ੍ਹਬਾ ਲੱਗਣ ਤੇ ਸ਼ੁਭਕਾਮਨਾਵਾਂ ਦਿੰਦਿਆ ਉਹਨਾਂ ਦਾ ਗੁੱਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ।ਉਹਨਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਪ੍ਰਿਥਵੀ ਸਿੰਘ ਚਹਿਲ ਇਕ ਸਫਲ ਖਿਡਾਰੀ ਜਿਨ੍ਹਾਂ ਨੇ ਛੋਟੇ ਉਮਰ ਵਿੱਚ ਉੱਚੀ ਚੋਟੀ ਐਵਰੈਸਟ ਨੇ ਫਤਹਿ ਕਰਕੇ ਜਿੱਤ ਹਾਸਿਲ ਕੀਤੀ ਸੀ।ਉਹਨਾਂ ਦੇ ਆਉਣ ਨਾਲ ਸਬ ਡਿਵੀਜ਼ਨ ਦਿੜਬਾ ਅੰਦਰ ਕਾਨੂੰਨ ਦੀ ਸਥਿਤੀ ਮਜ਼ਬੂਤ ਹੋਵੇਗੀ।ਉਨ੍ਹਾਂ ਦੱਸਿਆ ਕਿ ਦਿੜਬਾ ਖਿਡਾਰੀਆ ਦਾ ਇਲਾਕਾ ਹੈ ਜਿਸ ਨਾਲ ਦਿੜਬਾ ਦੇ ਨੋਜ਼ਵਾਨਾ ਨੰੁ ਖੇਡ ਪ੍ਰਤਿ ਹੋਰ ਉਤਸਾਹ ਮਿਲੇਗਾ।ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਭ ਤੋਂ ਛੋਟੀ ਉਮਰ ਦੇ ਡੀ.ਐਸ.ਪੀ ਵਜੋਂ ਪਹਿਲੀ ਵਾਰ ਸਬ ਡਿਵੀਜ਼ਨ ਦਿੜ੍ਹਬਾ ਵਿਖੇ ਤੈਨਾਤ ਹੋਏ ਹਨ ਉਹ ਸਾਰਪ ਸ਼ੂਟਰ ਪ੍ਰਿਥਵੀ ਸਿੰਘ ਚਹਿਲ ਦਾ ਦਿੜ੍ਹਬਾ ਸਬ ਡਵੀਜ਼ਨ ਵਿਖੇ ਤੈਨਾਤ ਹੋਣ ਤੇ ਹਾਰਦਿਕ ਸਵਾਗਤ ਕਰਦੇ ਹਨ ।


Comments